ਸਾਬਕਾ ਸੰਸਦੀ ਸਕੱਤਰ ਬਰਾੜ ਦੀ ਮਾਤਾ ਦਾ ਦੇਹਾਂਤ
ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਮਾਤਾ ਅਤੇ 1972 ਤੋਂ 77 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਜਸਵਿੰਦਰ ਸਿੰਘ ਬਰਾੜ, ਸੰਧਵਾਂ (ਸਾਬਕਾ ਮੰਤਰੀ) ਦੀ ਪਤਨੀ ਮਨਜੀਤ ਕੌਰ ਬਰਾੜ (85) ਦਾ ਦੇਹਾਂਤ ਹੋ ਗਿਆ।...
Advertisement
ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਮਾਤਾ ਅਤੇ 1972 ਤੋਂ 77 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਜਸਵਿੰਦਰ ਸਿੰਘ ਬਰਾੜ, ਸੰਧਵਾਂ (ਸਾਬਕਾ ਮੰਤਰੀ) ਦੀ ਪਤਨੀ ਮਨਜੀਤ ਕੌਰ ਬਰਾੜ (85) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪੇਕੇ ਫਰੀਦਕੋਟ ਹਨ ਅਤੇ ਉਹ ਬਾਬਾ ਫਰੀਦ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਦੀ ਛੋਟੀ ਭੈਣ ਸੀ। ਮਾਤਾ ਮਨਜੀਤ ਕੌਰ ਦੇ ਪੁੱਤਰ ਮਨਤਾਰ ਸਿੰਘ ਬਰਾੜ, ਕੁਲਤਾਰ ਸਿੰਘ ਬਰਾੜ, ਬਲਕਾਰ ਸਿੰਘ ਬਰਾੜ ਤੇ ਅਮਰਜੀਤ ਸਿੰਘ ਦੁੱਲਟ ਨੇ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ 8 ਅਗਸਤ ਨੂੰ ਪਿੰਡ ਸੰਧਵਾਂ ਵਿੱਚ ਕੀਤਾ ਜਾਵੇਗਾ।
Advertisement
Advertisement