ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਭਾਜਪਾ ਦੇ ਸੇਵਾਦਾਰ...’ ਕੈਂਪ ਤੋਂ ਪਹਿਲਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਸਣੇ ਹੋਰਨਾਂ ਨੂੰ ਹਿਰਾਸਤ ’ਚ ਲਿਆ

ਮੁਕਤਸਰ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ 'ਗੋਰਾ' ਤੇ ਕਈ ਹੋਰਨਾਂ ਨੂੰ ਪੁਲੀਸ ਨੇ ਅੱਜ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਲੱਕੜਵਾਲਾ ਵਿੱਚ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਕੈਂਪ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ...
ਭਾਜਪਾ ਦੀ ਮੁਕਤਸਰ ਜ਼ਿਲ੍ਹਾ ਇਕਾਈ ਦੇ ਸਾਬਕਾ ਪ੍ਰਧਾਨ ਰਾਜੇਸ਼ ਪਠੇਲਾ 'ਗੋਰਾ' ਨੂੰ ਪਿੰਡ ਲੱਕੜਵਾਲਾ ਵਿਚ ਹਿਰਾਸਤ ’ਚ ਲੈਂਦੇ ਪੁਲੀਸ ਮੁਲਾਜ਼ਮ।
Advertisement

ਮੁਕਤਸਰ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ 'ਗੋਰਾ' ਤੇ ਕਈ ਹੋਰਨਾਂ ਨੂੰ ਪੁਲੀਸ ਨੇ ਅੱਜ ਮਲੋਟ ਵਿਧਾਨ ਸਭਾ ਹਲਕੇ ਦੇ ਪਿੰਡ ਲੱਕੜਵਾਲਾ ਵਿੱਚ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਕੈਂਪ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ। ਯਾਦ ਰਹੇ ਕਿ ਤਿੰਨ ਦਿਨ ਪਹਿਲਾਂ ਵੀ ਪੁਲੀਸ ਨੇ ਕਈ ਭਾਜਪਾ ਕਾਰਕੁਨਾਂ ਨੂੰ ਆਪਣੇ ਇਸ ਮੈਗਾ ਆਊਟਰੀਚ ਪ੍ਰੋਗਰਾਮ ਤਹਿਤ ਕੈਂਪ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲਿਆ ਸੀ।

ਗੋਰਾ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਇਹ ਕੈਂਪ ਗਰੀਬ ਲੋਕਾਂ ਦੇ ਭਲੇ ਲਈ ਹੈ, ਪਰ ਸੂਬਾ ਸਰਕਾਰ ਸਾਨੂੰ ਇਸ ਨੂੰ ਆਯੋਜਿਤ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਹੈ। ਇਹ ਕੈਂਪ ਸਾਡੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ’ਤੇ ਲਗਾਏ ਜਾ ਰਹੇ ਹਨ। ਉਹ ਚਾਹੁੰਦੇ ਹਨ ਕਿ ਇਹ ਕੈਂਪ ਜਾਰੀ ਰਹਿਣ। ਮੈਂ ਹਰ ਪਾਰਟੀ ਵਰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਜਨਤਾ ਦੀ ਭਲਾਈ ਲਈ ਅਜਿਹੇ ਕੈਂਪ ਲਗਾਉਣ ਵਿੱਚ ਹਿੱਸਾ ਲੈਣ।’’ ਇਸ ਮਗਰੋਂ ਭਾਜਪਾ ਵਰਕਰਾਂ ਨੇ ਪਿੰਡ ਵਿੱਚ ਰੋਸ ਮਾਰਚ ਕੱਢਿਆ ਅਤੇ 'ਆਪ' ਵਿਰੋਧੀ ਨਾਅਰੇ ਲਗਾ ਕੇ ਸੂਬਾ ਸਰਕਾਰ ਦੀ ਨਿੰਦਾ ਕੀਤੀ।

Advertisement

ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਮੁਕਤਸਰ ਜ਼ਿਲ੍ਹੇ ਵਿੱਚ ਅਜਿਹੇ ਕੈਂਪ ਲਗਾਉਂਦੇ ਸਮੇਂ ਚਾਰ ਭਾਜਪਾ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇੱਕ ਦਿਨ ਬਾਅਦ 22 ਅਗਸਤ ਨੂੰ ਸੂਬਾ ਭਾਜਪਾ ਮੁਖੀ ਸੁਨੀਲ ਜਾਖੜ ਤੇ ਹੋਰਾਂ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਰਾਏਪੁਰਾ ਵਿਚ ਅਜਿਹੇ ਇੱਕ ਨਿਰਧਾਰਤ ਕੈਂਪ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

Advertisement
Tags :
#BJPdeSewadar#DemocracyUnderAttack#FreeCamps#PoliticalDetentionAAPGovernmentAshwaniSharmaBJPMuktsarPunjabPoliticswelfareprogramsਅਸ਼ਵਨੀ ਸ਼ਰਮਾਆਪ ਸਰਕਾਰਪੰਜਾਬ ਦੀ ਸਿਆਸਤਪੰਜਾਬੀ ਖ਼ਬਰਾਂਭਾਜਪਾਭਾਜਪਾ ਦੇ ਸੇਵਾਦਾਰਮੁਕਤਸਰ