ੜ੍ਹਾਂ ਦਾ ਕਹਿਰ: ਪੰਜਾਬ ’ਚ ਢਾਈ ਲੱਖ ਲੋਕ ਪ੍ਰਭਾਵਿਤ
ਪੰਜਾਬ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੜ੍ਹਾਂ ਕਾਰਨ ਕੁੱਲ 2.56 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਦੇ 321 ਪਿੰਡਾਂ ’ਚ 1.45 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅੰਮ੍ਰਿਤਸਰ ਦੇ 88 ਪਿੰਡਾਂ ਵਿੱਚ 35 ਹਜ਼ਾਰ, ਫ਼ਿਰੋਜ਼ਪੁਰ ਦੇ 76 ਪਿੰਡਾਂ ਵਿੱਚ 24,015 ਤੇ ਫ਼ਾਜ਼ਿਲਕਾ ’ਚ 21,562 ਲੋਕਾਂ ਨੂੰ ਨੁਕਸਾਨ ਪਹੁੰਚਿਆ। ਸੰਗਰੂਰ ਦੇ 82 ਪਿੰਡਾਂ ਦੇ 15,053, ਕਪੂਰਥਲਾ ਦੇ 115 ਪਿੰਡਾਂ ਦੇ 6,550 ਤੇ ਹੁਸ਼ਿਆਰਪੁਰ ਦੇ 94 ਪਿੰਡਾਂ ਦੇ 1152 ਵਾਸੀ ਵੀ ਹੜ੍ਹਾਂ ਦੀ ਲਪੇਟ ’ਚ ਆਏ ਹਨ। ਹੜ੍ਹਾਂ ਕਾਰਨ ਖੇਤੀਬਾੜੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਲਗਪਗ 2.32 ਲੱਖ ਏਕੜ ਜ਼ਮੀਨ ਪਾਣੀ ਹੇਠਾਂ ਆਈ ਹੈ। ਇਸ ਵਿੱਚ ਗੁਰਦਾਸਪੁਰ ਦੇ 56,834, ਮਾਨਸਾ ਦੇ 36,392 ਅਤੇ ਕਪੂਰਥਲਾ ਦੇ 29,362 ਏਕੜ ਸ਼ਾਮਲ ਹਨ। ਸਰਕਾਰ ਨੇ ਹੁਣ ਤੱਕ 15,688 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ ਤੇ 7,144 ਨੂੰ ਰਾਹਤ ਕੈਂਪਾਂ ’ਚ ਰੱਖਿਆ ਗਿਆ ਹੈ। ਰਾਹਤ ਤੇ ਬਚਾਅ ਕਾਰਜਾਂ ਲਈ ਐੱਨ ਡੀ ਆਰ ਐੱਫ ਦੀਆਂ 10, ਸੂਬਾ ਡਿਜਾਸਟਰ ਰਿਸਪਾਂਸ ਫੋਰਸ ਦੀਆਂ 20 ਟੀਮਾਂ, ਫ਼ੌਜ ਦੇ 35 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।