ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਮਾਰ: ਵਿਸ਼ੇਸ਼ ਪੈਕੇਜ ਦੇਣ ਅਤੇ ਪੱਕਾ ਹੱਲ ਦੱਸਣ ਦੀ ਬਜਾਏ ਸਵਾਲਾਂ ਤੋਂ ਭੱਜੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੋਂਦ

ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਵਿਸ਼ੇਸ਼ ਰਾਸ਼ੀ ਜਾਰੀ ਕਰਨ ਦਾ ਨਾ ਦਿੱਤਾ ਜਵਾਬ
Advertisement

ਸਰਹੱਦੀ ਖੇਤਰ ਵਿੱਚ ਹੜ੍ਹਾਂ ਦੀ ਮਾਰ ਨੂੰ ਲੈ ਕੇ ਕਰੀਬ ਅੱਧੀ ਦਰਜਨ ਦੇ ਕਰੀਬ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਵੱਲੋਂ ਇਨ੍ਹਾਂ ਖੇਤਰਾਂ ਦੇ ਦੌਰੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਇਲਾਕੇ 'ਚ ਵਿਚਰ ਰਹੇ ਹਨ। ਉਨ੍ਹਾਂ ਨੂੰ ਲੋਕਾਂ ਨੇ ਕਿਸ਼ਤੀਆਂ ’ਤੇ ਪਿਕਨਿਕ ਮਨਾਉਣ ਦੀ ਗੱਲ ਕਹਿ ਕੇ ਆੜੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਵੀ ਮੰਤਰੀ ਆ ਰਹੇ ਹਨ ਉਹ ਲੋਕਾਂ ਦੀਆਂ ਮੁਸ਼ਕਿਲਾਂ ਨਹੀਂ ਸੁਣਦੇ, ਸਿਰਫ ਸੱਤਾ ਧਿਰ ਦੇ ਕੁਝ ਹੀ ਆਗੂਆਂ ਨੂੰ ਨਾਲ ਲੈ ਕੇ ਕਿਸ਼ਤੀ ’ਤੇ ਸਫਰ ਕਰਦੇ ਹਨ। ਉਨ੍ਹਾਂ ਨਾਲ ਇੰਨੀ ਵੱਡੀ ਗਿਣਤੀ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੁੰਦੇ ਹਨ ਤੇ ਉਹ ਅਸਲ ਵਿਚ ਹੜ੍ਹ ਪੀੜਤਾਂ ਦੀ ਗੱਲ ਨਹੀਂ ਸੁਣਦੇ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸ੍ਰੀ ਸੋਂਧ ਫਾਜ਼ਿਲਕਾ ਦੇ ਡੀਸੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਲਈ ਪੁੱਜੇ। ਕਿਰਤ ਮੰਤਰੀ ਨੂੰ ਜਦੋਂ ਸਰਹੱਦੀ ਖੇਤਰ ਦੇ ਹੜ੍ਹ ਪੀੜਤ ਉਸਾਰੀ ਕਿਰਤੀਆਂ ਨੂੰ ਵਿਸ਼ੇਸ਼ ਸਹਾਇਤਾ ਦੇਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧੇ ਤੌਰ ’ਤੇ ਸਵਾਲ ਤੋਂ ਟਾਲਾ ਵੱਟਦਿਆਂ ਕਿਹਾ ਕਿ ਇਸ ਸਬੰਧੀ ਬਾਅਦ ਵਿੱਚ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਗੱਲ ਕਰਾਂਗੇ। ਜਦੋਂ ਪੱਤਰਕਾਰਾਂ ਨੇ ਦਹਾਕਿਆਂ ਤੋਂ ਹੜ੍ਹਾਂ ਅਤੇ ਜੰਗ ਦੇ ਮਾਹੌਲ ਦਾ ਸੰਤਾਪ ਹੰਢਾ ਰਹੇ ਲੋਕਾਂ ਦੇ ਪੱਕੇ ਹੱਲ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਨੇ ਕੁਦਰਤ ਦਾ ਕਹਿਰ ਕਹਿ ਕੇ ਟਾਲਾ ਵੱਟਦਿਆਂ ਅਤੇ ਆਪਣੀ ਸਰਕਾਰ ਵੱਲੋਂ ਪੱਕਾ ਪ੍ਰਬੰਧ ਕਰਨ ਤੋਂ ਅਸਮਰੱਥਾ ਜਾਹਰ ਕੀਤੀ। ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਹੋਰ ਸਹੂਲਤ ਨਾ ਦਿੱਤੇ ਜਾਣ ਦੇ ਸਵਾਲ ਤੋਂ ਬਾਅਦ ਮੰਤਰੀ ਨੇ ਪੱਤਰਕਾਰਾਂ ਤੋਂ ਜਲਦੀ ਖਹਿੜਾ ਛੁਡਾਉਣਾ ਹੀ ਮੁਨਾਸਿਬ ਸਮਝਿਆ।

Advertisement
Advertisement
Show comments