ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਮਗਰੋਂ ਅੱਠ ਜ਼ਿਲ੍ਹਿਆਂ ’ਚ ਹੜ੍ਹ ਦਾ ਖ਼ਤਰਾ

ਸੂਬੇ ਵਿੱਚ 200 ਤੋਂ ਵੱਧ ਸੜਕਾਂ ਬੰਦ; 20 ਜੂਨ ਤੋਂ ਲੈ ਕੇ ਹੁਣ ਤੱਕ 85 ਮੌਤਾਂ
Advertisement

ਸ਼ਿਮਲਾ/ਨਾਹਨ, 8 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈਣ ਦੌਰਾਨ ਅੱਜ ਸਥਾਨਕ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਅੱਠ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਅਚਾਨਕ ਹਲਕੇ ਤੋਂ ਦਰਮਿਆਨੇ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਹੈ। ਇਹ ਜ਼ਿਲ੍ਹੇ ਚੰਬਾ, ਕਾਂਗੜਾ, ਕੁੱਲੂ ਸ਼ਿਮਲਾ, ਸੋਲਨ, ਸਿਰਮੌਰ ਤੇ ਊਨਾ ਹਨ। ਸੂਬੇ ਵਿੱਚ 1 ਜੂਨ ਤੋਂ 8 ਜੁਲਾਈ ਤੱਕ 203.2 ਐੱਮਐੱਮ ਮੀਂਹ ਪਿਆ ਹੈ ਜਦਕਿ ਆਮ ਕਰਕੇ ਇਸ ਸਮੇਂ ਦੌਰਾਨ 152.6 ਐੱਮਐੱਮ ਮੀਂਹ ਪੈਂਦਾ ਹੈ। ਮੌਸਮ ਵਿਭਾਗ ਨੇ ਅਗਲੇ ਸੋਮਵਾਰ ਤੱਕ ਸੱਤ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਲਈ ਚਿਤਾਵਨੀ ਦਿੰਦਿਆਂ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸੇਰਾਜ ਅਸੈਂਬਲੀ ਹਲਕੇ ਦੇ ਜੰਝੇਲੀ ਤੇ ਥੁਆਂਗ ਆਫ਼ਤ ਪ੍ਰਭਾਵਿਤ ਇਲਾਕਿਆਂ ਦੀ ਤਜਵੀਜ਼ਤ ਫੇਰੀ ਖਰਾਬ ਮੌਸਮ ਕਾਰਨ ਰੱਦ ਕਰ ਦਿੱਤੀ ਗਈ। ਐੱਸਈਓਸੀ ਮੁਤਾਬਕ ਸਭ ਤੋਂ ਵੱਧ ਪ੍ਰਭਾਵਿਤ ਮੰਡੀ ਜ਼ਿਲ੍ਹੇ ’ਚ 150 ਸੜਕਾਂ ਸਣੇ ਕੁੱਲ 198 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬੇ ਵਿੱਚ 159 ਟਰਾਂਸਫਾਰਮਰ ਦੇ 287 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ। ਲੰਘੇ 24 ਘੰਟਿਆਂ ਦੌਰਾਨ ਸਿਰਮੌਰ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ’ਤੇ ਅਸਰ ਪਿਆ ਹੈ । -ਪੀਟੀਆਈ

Advertisement

Advertisement