ਹੜ੍ਹ: ਫਿਰੋਜ਼ਪੁਰ ਦੇ ਕਈ ਪਿੰਡਾਂ ’ਚ ਸਥਿਤੀ ਗੰਭੀਰ
ਨਿਹਾਲਾ ਲਵੇਰਾ, ਧੀਰਾ ਘਰ, ਰੁਕਣੇ ਵਾਲਾ ਤੇ ਫੱਤੇ ਵਾਲਾ ਦੇ ਲੋਕਾਂ ਨੂੰ ਛੱਡਣੇ ਪੈ ਰਹੇ ਹਨ ਘਰ
ਮੱਲਾਂਵਾਲਾ ਦੇ ਨੇੜਲੇ ਪਿੰਡ ਰੁਕਣੇ ਵਾਲਾ ਦੇ ਇਲਾਕੇ ਵਿੱਚੋਂ ਸਿਰ ’ਤੇ ਬੱਚੇ ਅਤੇ ਸਾਮਾਨ ਚੁੱਕ ਕੇ ਪਾਣੀ ਤੋਂ ਬਾਹਰ ਆਉਂਦੇ ਹੋਏ ਪਰਿਵਾਰ।
Advertisement
ਹੜ੍ਹ ਕਾਰਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਮੱਲਾਂ ਵਾਲਾ ਦੇ ਨੇੜਲੇ ਪਿੰਡ ਨਿਹਾਲਾ ਲਵੇਰਾ, ਧੀਰਾ ਘਰ, ਰੁਕਣੇ ਵਾਲਾ ਅਤੇ ਫੱਤੇ ਵਾਲਾ ਦੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪੈ ਰਹੇ ਹਨ। ਛੋਟੇ-ਛੋਟੇ ਬੱਚੇ, ਔਰਤਾਂ ਅਤੇ ਬਜ਼ੁਰਗ ਆਪਣੇ ਸਿਰ ’ਤੇ ਜ਼ਰੂਰੀ ਸਾਮਾਨ ਚੁੱਕ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
Advertisement
ਪਿੰਡ ਕਾਲੇ ਕੇ ਹਥਾੜ ਦੇ ਲੋਕ ਵੀ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਆਪਣੇ ਘਰਾਂ ਤੋਂ ਸਾਮਾਨ ਅਤੇ ਪਸ਼ੂਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ।
ਹੜ੍ਹ ਪੀੜਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਹਰਾ ਚਾਰਾ ਫੀਡ ਅਤੇ ਆਚਾਰ ਦੀ ਲੋੜ ਹੈ।
Advertisement