ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਦਮਪੁਰ ਤੋਂ ਮੁੰਬਈ ਲਈ ਉਡਾਣ 2 ਤੋਂ

ਹਤਿੰਦਰ ਮਹਿਤਾ ਜਲੰਧਰ, 28 ਜੂਨ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਆਦਮਪੁਰ ਹਵਾਈ ਅੱਡੇ ਤੋਂ ਹੁਣ ਮੁੰਬਈ ਦੇ ਲਈ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਰਹੀ ਹੈ। 2 ਜੁਲਾਈ ਨੂੰ...
Advertisement

ਹਤਿੰਦਰ ਮਹਿਤਾ

ਜਲੰਧਰ, 28 ਜੂਨ

Advertisement

ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਆਦਮਪੁਰ ਹਵਾਈ ਅੱਡੇ ਤੋਂ ਹੁਣ ਮੁੰਬਈ ਦੇ ਲਈ ਘਰੇਲੂ ਉਡਾਣਾਂ ਦੀ ਸ਼ੁਰੂਆਤ ਹੋ ਰਹੀ ਹੈ। 2 ਜੁਲਾਈ ਨੂੰ ਇੱਥੋਂ ਮੁੰਬਈ ਲਈ ਪਹਿਲੀ ਉਡਾਣ ਜਾਏਗੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਦੀ ਗਿਣਤੀ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਸ ਬਾਰੇ ਉਨ੍ਹਾਂ ਲੋਕ ਸਭਾ ਵਿੱਚ ਵੀ ਮੁੱਦਾ ਚੁੱਕਿਆ ਸੀ ਜਦ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰਕੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ। ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫਲਾਈਟ ਨੂੰ ਮਨਜ਼ੂਰੀ ਮਿਲ ਗਈ ਹੈ। ਸ੍ਰੀ ਚੰਨੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3, 4 ਅਤੇ 5 ਤੋਂ ਰੋਜ਼ਾਨਾ ਲਈ ਇਹ ਸੇਵਾ 2 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ ਨੰਬਰ 6 ਈ 5931, 12.55 ਵਜੇ ਉਡਾਣ ਭਰੇਗੀ ਤੇ 15.15 ਵਜੇ ਆਦਮਪੁਰ ਪੁੱਜੇਗੀ, ਜਦ ਕਿ ਆਦਮਪੁਰ ਤੋਂ ਫਲਾਈਟ ਨੰਬਰ 6ਈ 5932 ਸ਼ਾਮ 15.50 ਵਜੇ ਉਡਾਣ ਭਰੇਗੀ ਤੇ 18.30 ਵਜੇ ਮੁੰਬਈ ਪੁੱਜੇਗੀ।

ਉਨ੍ਹਾਂ ਦੱਸਿਆ ਕਿ ਇਸ ਲਈ ਆਦਮਪੁਰ ਅਥਾਰਿਟੀ ਵੱਲੋਂ ਇੰਡੀਗੋ ਏਅਰਲਾਈਨ ਨੂੰ ਦਫ਼ਤਰ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੈਪੁਰ ਅਤੇ ਦਿੱਲੀ ਲਈ ਵੀ ਸਟਾਰ ਏਅਰਲਾਈਨ ਦੀ ਸੇਵਾ ਸ਼ੁਰੂ ਕਰਨ ਦੀ ਮੰਗ ਰੱਖੀ ਗਈ ਹੈ। ਉਨ੍ਹਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਇਨ੍ਹਾਂ ਫਲਾਈਟਾਂ ਨਾਲ ਇਸ ਖੇਤਰ ਦੇ ਲੋਕਾਂ ਨੂੰ ਹਵਾਈ ਸਫਰ ਦੀ ਵੱਡੀ ਸੁਵਿਧਾ ਮਿਲੇਗੀ।

Advertisement