‘ਆਪ’ ਆਗੂ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੰਜ ਨਾਮਜ਼ਦ
ਇਥੋਂ ਦੇ ਦਰਵੇਸ਼ ਪਿੰਡ ਵਿੱਚ ‘ਆਪ’ ਆਗੂ ਦੇ ਘਰ ’ਤੇ ਫ਼ਾਇਰਿੰਗ ਦੇ ਮਾਮਲੇ ’ਚ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ 26 ਨਵੰਬਰ ਨੂੰ ‘ਆਪ’ ਆਗੂ ਦਲਜੀਤ ਰਾਜੂ...
Advertisement
ਇਥੋਂ ਦੇ ਦਰਵੇਸ਼ ਪਿੰਡ ਵਿੱਚ ‘ਆਪ’ ਆਗੂ ਦੇ ਘਰ ’ਤੇ ਫ਼ਾਇਰਿੰਗ ਦੇ ਮਾਮਲੇ ’ਚ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ 26 ਨਵੰਬਰ ਨੂੰ ‘ਆਪ’ ਆਗੂ ਦਲਜੀਤ ਰਾਜੂ ਦੇ ਘਰ ’ਤੇ ਦੋ ਨਕਾਬਪੋਸ਼ਾਂ ਵਲੋਂ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲੀਸ ਵਲੋਂ ਕਾਰਵਾਈ ਕਰਦਿਆਂ ਟੀਮਾਂ ਬਣਾਈਆਂ ਗਈਆਂ ਸਨ, ਜਿਸ ਦੀ ਜਾਂਚ ਦੌਰਾਨ ਪੁਲੀਸ ਨੇ ਸੂਰੀਆ ਪ੍ਰਤਾਪ ਉਰਫ਼ ਨੋਨੀ ਵਾਸੀ ਯਮੁਨਾ ਨਗਰ ਹਰਿਆਣਾ ਹਾਲ ਵਾਸੀ ਅਮਰੀਕਾ, ਗੁੱਜਰ ਵਾਸੀ ਕਰਨਾਲ ਹਰਿਆਣਾ ਹਾਲ ਵਾਸੀ ਆਸਟਰੇਲੀਆ, ਲੁਕੇਸ਼ ਰਾਣਾ ਉਰਫ਼ ਲਵੀ ਵਾਸੀ ਲੁਧਿਆਣਾ, ਦਿਵਿਆ ਪ੍ਰਤਾਪ ਰਾਣਾ ਉਰਫ਼ ਦੀਬੇ ਵਾਸੀ ਪਿੰਡ ਹੇਡੋਂ, ਗੁਰਦੀਪ ਸਿੰਘ ਉਰਫ਼ ਸੋਨੀ ਵਾਸੀ ਪਿੰਡ ਹੇਡੋਂ ਨੂੰ ਕੇਸ ’ਚ ਨਾਮਜ਼ਦ ਕੀਤਾ ਹੈ ਤੇ ਇਨ੍ਹਾਂ ’ਚੋਂ ਗੁਰਦੀਪ ਸਿੰਘ ਉਰਫ਼ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
Advertisement
Advertisement
