ਟਾਂਗਰੀ ਨਦੀ ’ਚ ਨਹਾਉਂਦੇ ਪੰਜ ਬੱਚੇ ਰੁੜ੍ਹੇ; ਚਾਰ ਬਚਾਏ, ਇਕ ਦੀ ਮੌਤ
ਪਿੰਡ ਭੁਨੀ ਵਿੱਚ ਟਾਂਗਰੀ ਨਦੀ ’ਚ ਨਹਾਉਣ ਗਏ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਹਿਰੂ ਖੁਰਦ ਦੇ ਪੰਜ ਬੱਚੇ ਅੱਜ ਪਾਣੀ ’ਚ ਵਹਿ ਗਏ। ਪਿੰਡ ਵਾਲਿਆਂ ਨੇ ਹਿੰਮਤ ਕਰਕੇ ਚਾਰ ਨੂੰ ਬਚਾਅ ਲਿਆ, ਜਦਕਿ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ...
Advertisement
ਪਿੰਡ ਭੁਨੀ ਵਿੱਚ ਟਾਂਗਰੀ ਨਦੀ ’ਚ ਨਹਾਉਣ ਗਏ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਹਿਰੂ ਖੁਰਦ ਦੇ ਪੰਜ ਬੱਚੇ ਅੱਜ ਪਾਣੀ ’ਚ ਵਹਿ ਗਏ। ਪਿੰਡ ਵਾਲਿਆਂ ਨੇ ਹਿੰਮਤ ਕਰਕੇ ਚਾਰ ਨੂੰ ਬਚਾਅ ਲਿਆ, ਜਦਕਿ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ (12) ਵਜੋਂ ਹੋਈ ਹੈ। ਇਸੇ ਤਰ੍ਹਾਂ ਅਭਿਜੋਤ ਸਿੰਘ (16), ਜਤਿਨ (15), ਜੱਸ (16) ਅਤੇ ਜੋਤ (16) ਨੂੰ ਬਚਾਅ ਲਿਆ ਗਿਆ।ਜਾਣਕਾਰੀ ਅਨੁਸਾਰ ਇਹ ਬੱਚੇ ਪਹਿਲਾਂ ਘੱਟ ਡੂੰਘੇ ਪਾਣੀ ਵਿੱਚ ਨਹਾ ਰਹੇ ਸਨ, ਪਰ ਫਿਰ ਅਚਾਨਕ ਉਹ ਡੂੰਘੇ ਪਾਣੀ ਵੱਲ ਚਲੇ ਗਏ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਜਦੋਂ ਪਿੰਡ ਭੁਨੀ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਹਿੰਮਤ ਕਰਕੇ ਦੋ ਬੱਚਿਆਂ ਨੂੰ ਪਹਿਲਾਂ ਹੀ ਪਾਣੀ ’ਚੋਂ ਬਾਹਰ ਕੱਢ ਲਿਆ ਅਤੇ ਦੋ ਹੋਰਾਂ ਨੂੰ ਨਦੀ ਦੇ ਦੂਜੇ ਕੰਢੇ ਤੋਂ ਬਚਾਇਆ। ਪੰਜਵੇਂ ਬੱਚੇ ਮਨਵੀਰ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿੱਚ ਲੈ ਲਿਆ ਹੈ।
Advertisement
Advertisement