ਗੈਸ ਲੀਕ ਹੋਣ ਕਾਰਨ ਅੱਗ ਲੱਗੀ
ਗਿਆਸਪੁਰਾ ਦੇ ਢਿੱਲੋਂ ਨਗਰ ਇਲਾਕੇ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ। ਅੱਗ ਕਾਰਨ ਨੌਜਵਾਨ ਝੁਲਸ ਗਿਆ, ਜੋ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ। ਪੀੜਤ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਅੱਗ ਲੱਗਣ ਮਗਰੋਂ ਦੀਪਕ...
Advertisement
ਗਿਆਸਪੁਰਾ ਦੇ ਢਿੱਲੋਂ ਨਗਰ ਇਲਾਕੇ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਕਮਰੇ ਵਿੱਚ ਅੱਗ ਲੱਗ ਗਈ। ਅੱਗ ਕਾਰਨ ਨੌਜਵਾਨ ਝੁਲਸ ਗਿਆ, ਜੋ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ। ਪੀੜਤ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ। ਅੱਗ ਲੱਗਣ ਮਗਰੋਂ ਦੀਪਕ ਦਾ ਰੌਲਾ ਸੁਣ ਕੇ ਲੋਕਾਂ ਨੇ ਉਸ ਨੂੰ ਬਚਾਇਆ ਤੇ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਅੱਗ ਦੀ ਸੂਚਨਾ ਮਿਲਣ ’ਤੇ ਗਿਆਸਪੁਰਾ ਪੁਲੀਸ ਚੌਕੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ’ਤੇ ਬੁਝਾਅ ਦਿੱਤੀ ਗਈ ਸੀ। ਦੀਪਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਅੱਜ ਸਵੇਰੇ ਖਾਣਾ ਬਣਾ ਰਿਹਾ ਸੀ। ਉਸ ਦੀ ਪਤਨੀ ਅਤੇ ਪੁੱਤਰ ਬਾਹਰ ਸਨ। ਉਸ ਨੇ ਆਪਣੀ ਪਤਨੀ ਨੂੰ ਦੱਸੇ ਬਿਨਾਂ ਖੁਦ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ।
Advertisement
Advertisement
