ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ ਦੀ ਫਲ ਮੰਡੀ ’ਚ ਅੱਗ; ਟਰੱਕ ਤੇ ਸਟਾਲ ਸੜੇ

ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਸੰਕੇਤਕ ਤਸਵੀਰ।
Advertisement

 

ਜਲੰਧਰ ਬਾਈਪਾਸ ਨੇੜੇ ਸਬਜ਼ੀ ਮੰਡੀ ਨਾਲ ਲੱਗਦੀ ਫਲ ਮੰਡੀ ਵਿੱਚ ਅੱਜ ਦੁਪਹਿਰ ਵੇਲੇ ਅੱਗ ਲੱਗ ਗਈ। ਇਸ ਦੌਰਾਨ ਕਾਲਾ ਧੂੰਆਂ ਦੂਰ ਤਕ ਫੈਲ ਗਿਆ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ।

Advertisement

ਇਸ ਦੌਰਾਨ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਲੋਕਾਂ ਨੇ ਦਾਅਵਾ ਕੀਤਾ ਗਿਆ ਕਿ ਇੱਕ ਸਿਲੰਡਰ ਫਟ ਗਿਆ ਹੈ। ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਸਿਲੰਡਰ ਨੂੰ ਪਾਸੇ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ, ਫਿਰ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਦੋ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਸ਼ੱਕ ਹੈ ਕਿ ਕਿਸੇ ਨੇ ਪਲਾਸਟਿਕ ਦੇ ਕਰੇਟ ਦੇ ਨੇੜੇ ਕੂੜੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਅੱਗ ਫੈਲ ਗਈ। ਇਹ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਨੇੜੇ ਖੜ੍ਹਾ ਇੱਕ ਟਰੱਕ ਵੀ ਸੜ ਕੇ ਸੁਆਹ ਹੋ ਗਿਆ।

ਹੌਲੀ-ਹੌਲੀ, ਅੱਗ ਹੋਰ ਫੈਲ ਗਈ, ਅਤੇ ਫਿਰ ਸਟਾਲਾਂ ਤੱਕ ਪਹੁੰਚ ਗਈ, ਜਿਸ ਨਾਲ ਅੱਠ ਸਟਾਲ ਸੜ ਕੇ ਸੁਆਹ ਹੋ ਗਏ।

 

Advertisement
Show comments