ਮੈਡੀਕਲ ਕਾਲਜਾਂ ਵਿੱਚ ਹੇਰਾ-ਫੇਰੀ ਦੇ ਦੋਸ਼ ਹੇਠ 34 ਖ਼ਿਲਾਫ਼ ਐੱਫਆਈਆਰ
ਨਵੀਂ ਦਿੱਲੀ, 4 ਜੁਲਾਈ ਸੀਬੀਆਈ ਨੇ ਕੇਂਦਰੀ ਸਿਹਤ ਮੰਤਰਾਲੇ, ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਨੁਮਾਇੰਦਿਆਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਭ੍ਰਿਸ਼ਟਾਚਾਰ ਅਤੇ ਮੈਡੀਕਲ ਕਾਲਜਾਂ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ ’ਚ ਹੇਰਾ-ਫੇਰੀ ਸਮੇਤ...
Advertisement
ਨਵੀਂ ਦਿੱਲੀ, 4 ਜੁਲਾਈ
ਸੀਬੀਆਈ ਨੇ ਕੇਂਦਰੀ ਸਿਹਤ ਮੰਤਰਾਲੇ, ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਧਿਕਾਰੀਆਂ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਨੁਮਾਇੰਦਿਆਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ, ਜੋ ਭ੍ਰਿਸ਼ਟਾਚਾਰ ਅਤੇ ਮੈਡੀਕਲ ਕਾਲਜਾਂ ਨੂੰ ਕੰਟਰੋਲ ਕਰਨ ਵਾਲੇ ਰੈਗੂਲੇਟਰੀ ਢਾਂਚੇ ’ਚ ਹੇਰਾ-ਫੇਰੀ ਸਮੇਤ ਕਈ ਹੋਰ ਕਾਰਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਸਨ। ਸੀਬੀਆਈ ਨੇ ਐੱਫਆਈਆਰ ’ਚ 34 ਵਿਅਕਤੀਆਂ ਦੇ ਨਾਮ ਦਰਜ ਕੀਤੇ ਹਨ, ਜਿਨ੍ਹਾਂ ’ਚ ਸਿਹਤ ਮੰਤਰਾਲੇ ਦੇ ਅੱਠ ਅਧਿਕਾਰੀ ਵੀ ਸ਼ਾਮਲ ਹਨ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਦੇ ਚੇਅਰਮੈਨ ਡੀਪੀ ਸਿੰਘ, ਗੀਤਾਂਜਲੀ ਯੂਨੀਵਰਸਿਟੀ ਦੇ ਰਜਿਸਟਰਾਰ ਮਯੂਰ ਰਾਵਲ, ਰਾਵਤਪੁਰਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਚੇਅਰਮੈਨ ਰਵੀਸ਼ੰਕਰ ਜੀ ਮਹਾਰਾਜ ਤੇ ਇੰਡੈਕਸ ਮੈਡੀਕਲ ਕਾਲਜ ਦੇ ਚੇਅਰਮੈਨ ਸੁਰੇਸ਼ ਸਿੰਘ ਭਦੌਰੀਆ ਦਾ ਨਾਂ ਵੀ ਇਸ ’ਚ ਸ਼ਾਮਲ ਹੈ। -ਪੀਟੀਆਈ
Advertisement
Advertisement