ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਦਰਾਂ ਸਾਲਾ ਲੜਕੇ ਨੇ ਫ਼ਾਹਾ ਲਿਆ

ਥਾਣਾ ਕੋਤਵਾਲੀ ਪਟਿਆਲਾ ਦੇ ਅਧੀਨ ਪੈਂਦੇ ਜੌੜੀਆਂ ਭੱਠੀਆਂ ਇਲਾਕੇ ’ਚ 15 ਸਾਲ ਦੇ ਲੜਕੇ ਨੇ ਫ਼ਾਹਾ ਲੈ ਲਿਆ। ਮਾਪਿਆਂ ਦਾ ਕਹਿਣਾ ਹੈ ਕਿ ਉਹ ਪੜ੍ਹਾਈ ’ਚ ਕਮਜ਼ੋਰ ਹੋਣ ਕਾਰਨ ਡਿਪਰੈਸ਼ਨ ’ਚ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ।...
Advertisement

ਥਾਣਾ ਕੋਤਵਾਲੀ ਪਟਿਆਲਾ ਦੇ ਅਧੀਨ ਪੈਂਦੇ ਜੌੜੀਆਂ ਭੱਠੀਆਂ ਇਲਾਕੇ ’ਚ 15 ਸਾਲ ਦੇ ਲੜਕੇ ਨੇ ਫ਼ਾਹਾ ਲੈ ਲਿਆ। ਮਾਪਿਆਂ ਦਾ ਕਹਿਣਾ ਹੈ ਕਿ ਉਹ ਪੜ੍ਹਾਈ ’ਚ ਕਮਜ਼ੋਰ ਹੋਣ ਕਾਰਨ ਡਿਪਰੈਸ਼ਨ ’ਚ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਲਵਪ੍ਰੀਤ ਸਿੰਘ (15) ਇੱਥੋਂ ਦੇ ਪ੍ਰਾਈਵੇਟ ਸਕੂਲ ’ਚ ਅੱਠਵੀਂ ਵਿੱਚ ਪੜ੍ਹਦਾ ਸੀ। ਉਹ ਕਈ ਵਾਰ ਮਾਪਿਆਂ ਨੂੰ ਬਿਨਾਂ ਦੱਸੇ ਘਰੋਂ ਚਲਾ ਜਾਂਦਾ ਸੀ ਪਰ ਫੇਰ ਖ਼ੁਦ ਪਰਤ ਆਉਂਦਾ ਸੀ। ਲੰਘੀ ਰਾਤ ਉਹ ਮਾਪਿਆਂ ਤੋਂ ਵੱਖ ਉਪਰਲੇ ਕਮਰੇ ’ਚ ਪੈ ਗਿਆ, ਜਦੋਂ ਸਵੇਰੇ ਮਾਪਿਆਂ ਨੇ ਦੇਖਿਆ ਤਾਂ ਲਵਪ੍ਰੀਤ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਪਿਤਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

Advertisement
Advertisement
Show comments