ਫਿਰੋਜ਼ਪੁਰ:ਅਣਪਛਾਤਿਆਂ ਵੱਲੋਂ ਇਮੀਗ੍ਰੇਸ਼ਨ ਮਾਲਕ ’ਤੇ ਫਾਇਰਿੰਗ,ਜ਼ਖਮੀ
ਇੱਥੇ ਸਥਿਤ ਡਬਲਯੂ ਏਆਈਸੀ (WAIC) ਇਮੀਗ੍ਰੇਸ਼ਨ ਦੇ ਮਾਲਕ ਅਤੇ ਉੱਘੇ ਸਮਾਜ ਸੇਵੀ ਰਾਹੁਲ ਕੱਕੜ ’ਤੇ ਅਣਪਛਾਤੇ ਮੋਟਰਸਾਈਕਿਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਰਾਹੁਲ ਕੱਕੜ ਮਾਤਾ ਚਿੰੰਤਪੁਰਨੀ ਤੋਂ ਦਰਸ਼ਨ ਕਰਕੇ ਵਾਪਸ ਆਉਣ ਉਪਰੰਤ ਐਕਟੀਵਾ ’ਤੇ ਆਪਣੇ ਘਰ...
Advertisement
ਇੱਥੇ ਸਥਿਤ ਡਬਲਯੂ ਏਆਈਸੀ (WAIC) ਇਮੀਗ੍ਰੇਸ਼ਨ ਦੇ ਮਾਲਕ ਅਤੇ ਉੱਘੇ ਸਮਾਜ ਸੇਵੀ ਰਾਹੁਲ ਕੱਕੜ ’ਤੇ ਅਣਪਛਾਤੇ ਮੋਟਰਸਾਈਕਿਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਰਾਹੁਲ ਕੱਕੜ ਮਾਤਾ ਚਿੰੰਤਪੁਰਨੀ ਤੋਂ ਦਰਸ਼ਨ ਕਰਕੇ ਵਾਪਸ ਆਉਣ ਉਪਰੰਤ ਐਕਟੀਵਾ ’ਤੇ ਆਪਣੇ ਘਰ ਜਾ ਰਿਹਾ ਸੀ, ਜਦੋਂ ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਨੁੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਵੱਲੋਂ ਕੀਤੀ ਫਾਇਰਿੰਗ ਦੌਰਾਨ ਇੱਕ ਗੋਲੀ ਰਾਹੁਲ ਦੀ ਖੱਬੀ ਬਾਂਹ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਜ਼ਖ਼ਮੀ ਹਾਲਤ ਵਿੱਚ ਸਮਾਜ ਸੇਵੀ ਰਾਹੁਲ ਕੱਕੜ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਉਸਦੀ ਹਾਲਤ ਸਥਿਰ ਹੈ।
Advertisement
ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸਐੱਸਪੀ ਭੁਪਿੰਦਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਿਹਾ ਕਿ ਜਲਦੀ ਹੀ ਹਮਲਾਵਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੁੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
Advertisement