ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਪਾਰਸਲ ਚੈਕਿੰਗ ਮੁਹਿੰਮ ਸ਼ੁਰੂ

ਸੁਰੱਖਿਆ ਲਈ ਡਿਵੀਜ਼ਨ ਦੇ ਪੰਜ ਵੱਡੇ ਸਟੇਸ਼ਨਾਂ ’ਤੇ ਕੀਤੀ ਜਾ ਰਹੀ ਹੈ ਜਾਂਚ
ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ’ਤੇ ਪਾਰਸਲਾਂ ਦੀ ਚੈਕਿੰਗ ਕਰਦੇ ਹੋਏ ਰੇਲਵੇ ਅਤੇ ਜੀਆਰਪੀ ਪੁਲੀਸ ਦੇ ਅਧਿਕਾਰੀ।
Advertisement
ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਰੇਲਵੇ ਯਾਤਰੀਆਂ ਦੀ ਸੁਰੱਖਿਆ ਲਈ ਇਕ ਮਹੀਨੇ ਲਈ ਖਾਸ ਪਾਰਸਲ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਾਰਸਲ ਰਾਹੀਂ ਭੇਜੀਆਂ ਜਾਣ ਵਾਲੀਆਂ ਵਸਤੂਆਂ ਦੀ ਸਖ਼ਤ ਨਿਗਰਾਨੀ ਤਹਿਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐੱਮ) ਸੰਜੀਵ ਕੁਮਾਰ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ।

ਇਹ ਵਿਸ਼ੇਸ਼ ਜਾਂਚ ਮੁਹਿੰਮ ਡਿਵੀਜ਼ਨ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਜਿਵੇਂ ਕਿ ਫਿਰੋਜ਼ਪੁਰ ਛਾਉਣੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸ਼ਹਿਰ ਅਤੇ ਜਲੰਧਰ ਛਾਉਣੀ ’ਤੇ ਚੱਲ ਰਹੀ ਹੈ। ਇਹ ਜਾਂਚ ਮੁਹਿੰਮ ਰੇਲਵੇ ਕਰਮਚਾਰੀ ਅਤੇ ਰੇਲਵੇ ਪੁਲੀਸ ਫੋਰਸ (ਆਰਪੀਐੱਫ) ਦੇ ਜਵਾਨ ਮਿਲ ਕੇ ਪਾਰਸਲਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਜਾਂਚ ਦੌਰਾਨ ਜੇਕਰ ਕਿਸੇ ਪਾਰਸਲ ਵਿਚ ਕੋਈ ਗਲਤ ਜਾਣਕਾਰੀ, ਵਸਤੂ ਜਾਂ ਕੋਈ ਪਾਬੰਦੀਸ਼ੁਦਾ ਸਮੱਗਰੀ ਮਿਲਦੀ ਹੈ ਤਾਂ ਸਬੰਧਤ ਯਾਤਰੀ ਜਾਂ ਪਾਰਟੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਮਨੂ ਗਰਗ ਨੇ ਯਾਤਰੀਆਂ ਅਤੇ ਪਾਰਸਲ ਬੁੱਕ ਕਰਵਾਉਣ ਵਾਲੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁਕਿੰਗ ਕਰਵਾਉਂਦੇ ਸਮੇਂ ਸਹੀ ਵਸਤੂ ਦਾ ਹੀ ਹਵਾਲਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਤਰਨਾਕ ਜਾਂ ਪਾਬੰਦੀਸ਼ੁਦਾ ਵਸਤੂ ਗਲਤ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਵਿਸ਼ੇਸ਼ ਪਾਰਸਲ ਚੈਕਿੰਗ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।

Advertisement
Tags :
latest punjabi newsPunjabi NewsPunjabi Tribunepunjabi tribune updateਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿੳੂਨ
Show comments