ਫਿਰੋਜ਼ਪੁਰ: ਸਰਕਾਰੀ ਗੋਦਾਮਾਂ ’ਚੋਂ ਚੌਲਾਂ ਦੇ 38,602 ਗੱਟੇ ਗਾਇਬ, ਕੇਸ ਦਰਜ
ਡਫਿਰੋਜ਼ਪੁਰ ਵਿੱਚ ਸਰਕਾਰੀ ਅਨਾਜ ਦੀ ਵੱਡੇ ਪੱਧਰ ’ਤੇ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫਿਰੋਜ਼ਪੁਰ ਦੇ ਦਫ਼ਤਰ ਵੱਲੋਂ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਭੇਜੀ ਗਈ ਸ਼ਿਕਾਇਤ ਦੇ ਆਧਾਰ ਕੇਸ ਦਰਜ ਕੀਤਾ ਗਿਆ...
Advertisement
ਡਫਿਰੋਜ਼ਪੁਰ ਵਿੱਚ ਸਰਕਾਰੀ ਅਨਾਜ ਦੀ ਵੱਡੇ ਪੱਧਰ ’ਤੇ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਫਿਰੋਜ਼ਪੁਰ ਦੇ ਦਫ਼ਤਰ ਵੱਲੋਂ ਐੱਸ ਐੱਸ ਪੀ ਫਿਰੋਜ਼ਪੁਰ ਨੂੰ ਭੇਜੀ ਗਈ ਸ਼ਿਕਾਇਤ ਦੇ ਆਧਾਰ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਵੱਲੋਂ ਪੁਲੀਸ ਨੂੰ ਭੇਜੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਦੋ ਵੱਖ-ਵੱਖ ਗੋਦਾਮਾਂ ਦੀ ਚੈਕਿੰਗ ਦੌਰਾਨ ਚੌਲਾਂ ਦੇ ਗੱਟੇ ਘੱਟ ਪਾਏ ਗਏ ਸਨ।
ਪਹਿਲਾ ਮਾਮਲਾ ਟੀਆਰ ਐਗਰੋ ਫੂਡਜ਼ ਐਂਡ ਬੇਵਰੇਜਿਜ਼ ਐੱਲ ਐੱਲ ਪੀ, ਸੇਖਵਾਂ-ਸੋਢੀਵਾਲਾ ਰੋਡ, ਤਲਵੰਡੀ ਭਾਈ ਵਿਖੇ ਸਥਿਤ ਕਵਰਡ ਗੋਦਾਮ ਦਾ ਹੈ। ਇੱਥੇ ਜਾਂਚ ਦੌਰਾਨ 35,809 ਚੌਲਾਂ ਦੇ ਗੱਟੇ ਘੱਟ ਸਨ। ਇਸ ਤੋਂ ਇਲਾਵਾ ਦੂਜਾ ਫਰਕ ਸਚਦੇਵਾ ਰਾਈਜ਼ ਮਿੱਲਜ਼, ਪਿਆਰੇਆਣਾ ਤੋਂ ਸਾਹਮਣੇ ਆਇਆ, ਜਿੱਥੋਂ ਚੌਲਾਂ ਦੇ 2,793 ਗੱਟੇ ਘੱਟ ਪਾਏ ਗਏ ਹਨ। ਜਾਂਚ ਦੌਰਾਨ ਦੋਹਾਂ ਥਾਵਾਂ ਤੋਂ 38, 602 ਚੌਲਾਂ ਦੇ ਗੱਟੇ ਗਾਇਬ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਬਣਦੀ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਕੁੱਲਗੜ੍ਹੀ ਦੇ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲੀਸ ਨੇ ਯੋਗਰਾਜ ਨਿਰੀਖਕ ਵਾਸੀ ਤਲਵੰਡੀ ਭਾਈ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement