ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਿਰੋਜ਼ਪੁਰ: ਪਿਸਤੌਲ ਨਾਲ ਖੇਡਦਿਆਂ ਜ਼ਖ਼ਮੀ ਹੋਏ 14 ਸਾਲਾ ਬੱਚੇ ਦੀ ਮੌਤ

ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜਿਆ
ਸੰਕੇਤਕ ਤਸਵੀਰ।
Advertisement

ਇਥੇ ਰੋਜ਼ ਐਵੇਨਿਊ ਕਲੋਨੀ ਵਿੱਚ ਸੋਮਵਾਰ ਨੂੰ ਘਰ ਵਿੱਚ ਪਈ ਲੋਡਿਡ ਪਿਸਤੌਲ ਨਾਲ ਖੇਡਦਿਆਂ ਅਚਾਨਕ ਚੱਲੀ ਗੋਲੀ ਕਰਕੇ ਜ਼ਖ਼ਮੀ ਹੋਏ ਕਰੀਵਮ ਮਲਹੋਤਰਾ (14) ਦੀ ਮੌਤ ਹੋ ਗਈ ਹੈ। ਗੋਲੀ ਬੱਚੇ ਦੇ ਸਿਰ ਵਿਚ ਲੱਗੀ ਸੀ। ਗੰਭੀਰ ਜ਼ਖ਼ਮੀ ਕਰੀਵਮ ਮਲਹੋਤਰਾ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਡੀਐਮਸੀ ਹਸਪਤਾਲ ਲੁਧਿਆਣਾ ਲਈ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਰੀਵਮ ਸੋਮਵਾਰ ਨੂੰ ਸਕੂਲ ਤੋਂ ਵਾਪਸ ਆਇਆ ਤੇ ਕੱਪੜੇ ਬਦਲਣ ਲਈ ਅਲਮਾਰੀ ਖੋਲ੍ਹੀ। ਇਸ ਦੌਰਾਨ ਉਸ ਨੇ ਉਥੇ ਪਈ ਲੋਡਿਡ ਪਿਸਤੌਲ ਫੜ ਲਈ ਅਤੇ ਖੇਡਦੇ ਸਮੇਂ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਦਿਮਾਗ ਵਿੱਚ ਵੱਜੀ। ਗੋਲੀ ਲੱਗਦੇ ਹੀ ਕਰੀਵਮ ਜ਼ਮੀਨ ’ਤੇ ਡਿੱਗ ਪਿਆ ਅਤੇ ਖੂਨ ਨਾਲ ਲਥਪਥ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਫੌਰੀ ਨਿੱਜੀ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ।

Advertisement

ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement
Tags :
playing with a pistolਪੰਜਾਬੀ ਖ਼ਬਰਾਂਪਿਸਤੌਲ ਨਾਲ ਖੇਡਦਿਆਂ ਗੋਲੀ ਚੱਲੀਫਿਰੋਜ਼ਪੁਰਲੁਧਿਆਣਾਲੁਧਿਆਣਾ ਡੀਐੱਮਸੀ