ਫਾਜ਼ਿਲਕਾ: ਪਾਣੀ ਦਾ ਪੱਧਰ ਘਟਣਾ ਸ਼ੁਰੂ
15070 ਰਾਸ਼ਨ ਕਿੱਟਾਂ ਵੰਡੀਆਂ ਤੇ 6236 ਥੈਲੇ ਕੈਟਲ ਫੀਡ ਮੁਹੱਈਆ ਕਰਵਾਈ: ਡਿਪਟੀ ਕਮਿਸ਼ਨਰ
Advertisement
ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਰਾਹਤ ਵੰਡਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਲੋੜਵੰਦ ਰਾਹਤ ਸਮੱਗਰੀ ਤੋਂ ਵਾਂਝਾ ਨਾ ਰਹੇ। ਇਹ ਦਾਅਵਾ ਕਰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ 15070 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ। ਪਸ਼ੂ ਪਾਲਕਾਂ ਦੇ ਜਾਨਵਰਾਂ ਲਈ 6236 ਪੈਕੇਟ ਕੈਟਲ ਫੀਡ ਵੰਡੀ ਗਈ ਹੈ।ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੱਗਰੀ ਵੰਡਦੇ ਹੋਏ ਕਰਮਚਾਰੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਤੋਂ 4363 ਲੋਕਾਂ ਨੂੰ ਬਾਹਰ ਕੱਢਿਆ ਸੀ। ਕੁੱਲ ਸਥਾਪਤ 30 ਰਾਹਤ ਕੈਂਪਾਂ ਵਿੱਚੋਂ 14 ਕਾਰਜਸ਼ੀਲ ਕੈਂਪਾਂ ਵਿਚ 3036 ਲੋਕ ਰਹਿ ਰਹੇ ਹਨ। ਰਾਹਤ ਕੈਂਪਾਂ ਵਿਚ ਪਸ਼ੂਆਂ ਲਈ ਚਾਰਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਹਤ ਕਾਰਜਾਂ ਵਿਚ ਲਗਾਤਾਰ ਟੀਮਾਂ ਲੱਗੀਆਂ ਹੋਈਆਂ ਹਨ। ਤਰਪਾਲਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਨਾ ਹੋਣ ਕਾਰਨ ਹਰੀਕੇ ਅਤੇ ਹੁਸੈਨੀਵਾਲਾ ਹੈੱਡਵਰਕਸ ਤੋਂ ਰੋਜ਼ਾਨਾ ਪਾਣੀ ਘੱਟ ਰਿਹਾ ਹੈ। ਹਰੀਕੇ ਤੋਂ 111562 ਕਿਊਸਿਕ ਅਤੇ ਹੁਸੈਨੀਵਾਲਾ ਤੋਂ 125405 ਕਿਊਸਿਕ ਪਾਣੀ ਚੱਲ ਰਿਹਾ ਹੈ। ਪਾਣੀ ਘਟਣ ਦਾ ਅਸਰ ਕਾਂਵਾਂ ਵਾਲੀ ਪਤੱਣ ’ਤੇ ਵੀ ਦਿਖਣ ਲੱਗਿਆ ਹੈ।
Advertisement
Advertisement