ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਉ ਵੱਲੋਂ ਗਲ ਘੁਟ ਕੇ ਧੀ ਦੀ ਹੱਤਿਆ

ਇੱਥੋਂ ਦੇ ਗਿੱਲ ਰੋਡ ਬਚਿੱਤਰ ਨਗਰ ਦੇ ਰਹਿਣ ਵਾਲੇ ਪਿਉ ਨੇ ਆਪਣੀ 13 ਸਾਲਾ ਧੀ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਗਿਆ। ਪੁਲੀਸ ਨੇ ਮੁਲਜ਼ਮ ਦੀ ਪਤਨੀ ਸੁਹਾਗਿਆ ਦੇਵੀ ਵੱਲੋਂ ਦਿੱਤੀ...
Advertisement

ਇੱਥੋਂ ਦੇ ਗਿੱਲ ਰੋਡ ਬਚਿੱਤਰ ਨਗਰ ਦੇ ਰਹਿਣ ਵਾਲੇ ਪਿਉ ਨੇ ਆਪਣੀ 13 ਸਾਲਾ ਧੀ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਗਿਆ। ਪੁਲੀਸ ਨੇ ਮੁਲਜ਼ਮ ਦੀ ਪਤਨੀ ਸੁਹਾਗਿਆ ਦੇਵੀ ਵੱਲੋਂ ਦਿੱਤੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨਗਿੰਦਰ ਸਾਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ ਪੁਲੀਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਨਾਲ ਹੀ ਮੁਲਜ਼ਮ ਦਾ ਪੁਲੀਸ ਰਿਮਾਂਡ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਕੋਈ ਬਹਾਨਾ ਬਣਾਕੇ ਆਪਣੀ ਧੀ ਨੂੰ ਘਰੋਂ ਬਾਹਰ ਲੈ ਗਿਆ ਤੇ ਸੁੰਨੀ ਥਾਂ ’ਤੇ ਲਿਜਾ ਕੇ ਉਸ ਦਾ ਗਲ਼ਾ ਘੋਟ ਦਿੱਤਾ। ਕਤਲ ਦੇ ਅਸਲੀ ਕਾਰਨਾਂ ਦਾ ਪੁਲੀਸ ਪਤਾ ਲਗਾ ਰਹੀ ਹੈ।

Advertisement
Advertisement