ਬੱਸ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਿਓ-ਪੁੱਤਰ ਹਲਾਕ
ਇਥੋਂ ਦੇ ਜਲੰਧਰ ਰੋਡ ’ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ। ਲਾਸ਼ਾਂ ਕੋਲੋਂ ਬਰਾਮਦ ਕਾਗਜ਼ਾਂ ਤੋਂ ਉਨ੍ਹਾਂ ਦੀ ਪਛਾਣ ਸਵਰਨ ਸਿੰਘ ਤੇ ਅਮਨਦੀਪ ਸਿੰਘ ਵਾਸੀ ਸਿੱਧਵਾਂ ਦੋਨਾ ਵਜੋਂ ਹੋਈ ਹੈ, ਜੋ...
Advertisement
ਇਥੋਂ ਦੇ ਜਲੰਧਰ ਰੋਡ ’ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਪਿਓ-ਪੁੱਤਰ ਦੀ ਮੌਤ ਹੋ ਗਈ। ਲਾਸ਼ਾਂ ਕੋਲੋਂ ਬਰਾਮਦ ਕਾਗਜ਼ਾਂ ਤੋਂ ਉਨ੍ਹਾਂ ਦੀ ਪਛਾਣ ਸਵਰਨ ਸਿੰਘ ਤੇ ਅਮਨਦੀਪ ਸਿੰਘ ਵਾਸੀ ਸਿੱਧਵਾਂ ਦੋਨਾ ਵਜੋਂ ਹੋਈ ਹੈ, ਜੋ ਰਿਸ਼ਤੇ ਵਿਚ ਪਿਓ-ਪੁੱਤਰ ਹਨ। ਜਾਣਕਾਰੀ ਅਨੁਸਾਰ ਉਹ ਦੇਰ ਸ਼ਾਮ ਸ਼ਹਿਰ ਤੋਂ ਮੋਟਰਸਾਈਕਲ ’ਤੇ ਦਵਾਈ ਲੈਣ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਸਬੰਧੀ ਸਿਟੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਡਾ. ਸ਼ੈਲਜਾ ਨੇ ਦੱਸਿਆ ਕਿ ਜਲੰਧਰ ਰੋਡ ’ਤੇ ਹਾਦਸੇ ਦੇ ਦੋ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ।
Advertisement
Advertisement
