ਜ਼ਮੀਨੀ ਵਿਵਾਦ ਕਾਰਨ ਪਿਤਾ ਤੇ ਭਤੀਜੇ ’ਤੇ ਗੋਲੀ ਚਲਾਈ
ਪਿੰਡ ਮੰਗੇਆਣਾ ਵਿੱਚ ਜ਼ਮੀਨੀ ਵਿਵਾਦ ਕਰਕੇ ਹਿਸਾਰ ਪੁਲੀਸ ’ਚ ਤਾਇਨਾਤ ਸਬ-ਇੰਸਪੈਕਟਰ ਖੇਤਾ ਸਿੰਘ ਨੇ ਆਪਣੇ 70 ਸਾਲਾ ਪਿਤਾ ਲਾਭ ਸਿੰਘ ਔਲਖ ਅਤੇ 14 ਸਾਲਾ ਭਤੀਜੇ ਮਨਿੰਦਰ ਸਿੰਘ ’ਤੇ ਗੋਲੀ ਚਲਾ ਦਿੱਤੀ। ਲਾਭ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੋਤੇ ਨਾਲ...
Advertisement
ਪਿੰਡ ਮੰਗੇਆਣਾ ਵਿੱਚ ਜ਼ਮੀਨੀ ਵਿਵਾਦ ਕਰਕੇ ਹਿਸਾਰ ਪੁਲੀਸ ’ਚ ਤਾਇਨਾਤ ਸਬ-ਇੰਸਪੈਕਟਰ ਖੇਤਾ ਸਿੰਘ ਨੇ ਆਪਣੇ 70 ਸਾਲਾ ਪਿਤਾ ਲਾਭ ਸਿੰਘ ਔਲਖ ਅਤੇ 14 ਸਾਲਾ ਭਤੀਜੇ ਮਨਿੰਦਰ ਸਿੰਘ ’ਤੇ ਗੋਲੀ ਚਲਾ ਦਿੱਤੀ। ਲਾਭ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੋਤੇ ਨਾਲ ਦਵਾਈ ਲੈਣ ਜਾ ਰਿਹਾ ਸੀ, ਉਦੋਂ ਖੇਤਾ ਸਿੰਘ ਨੇ ਪਿੱਛੋਂ ਸਕੂਟੀ ਨੂੰ ਟੱਕਰ ਮਾਰਕੇ ਉਨ੍ਹਾਂ ਨੂੰ ਖੇਤਾਂ ਵਿੱਚ ਸੁੱਟ ਦਿੱਤਾ ਅਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਲਾਭ ਸਿੰਘ ਨੇ ਦੱਸਿਆ ਕਿ ਖੇਤਾ ਸਿੰਘ ਪਹਿਲਾਂ ਹੀ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਪੁੱਤਰ-ਧੀ ਨੂੰ ਕੈਨੇਡਾ ਭੇਜ ਚੁੱਕਾ ਹੈ ਅਤੇ ਉਹ ਕਾਫ਼ੀ ਸਮੇਂ ਤੋਂ ਉਨ੍ਹਾਂ ਤੋਂ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਥਾਣਾ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਖੇਤਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement