ਪਰਾਲੀ ਪ੍ਰਬੰਧਨ ’ਚ ਜ਼ਿਲ੍ਹਾ ਫ਼ਤਹਿਗੜ੍ਹ ਮੋਹਰੀ
ਝੋਨੇ ਦੀ ਵਾਢੀ ਮੁਕੰਮਲ ਹੋਣ ਮਗਰੋਂ ਕਿਸਾਨਾਂ ਨੇ ਕਣਕ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਵਜੂਦ ਪਰਾਲੀ ਫੂਕਣ ਦੇ ਕੇਸ ਆ ਰਹੇ ਹਨ। ਇਸ ਵਾਰ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ’ਚ ਪਰਾਲੀ ਫੂਕਣ ਦੇ ਕੇਸਾਂ ’ਚ 77 ਫ਼ੀਸਦੀ ਗਿਰਾਵਟ...
Advertisement
ਝੋਨੇ ਦੀ ਵਾਢੀ ਮੁਕੰਮਲ ਹੋਣ ਮਗਰੋਂ ਕਿਸਾਨਾਂ ਨੇ ਕਣਕ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਬਾਵਜੂਦ ਪਰਾਲੀ ਫੂਕਣ ਦੇ ਕੇਸ ਆ ਰਹੇ ਹਨ। ਇਸ ਵਾਰ ਜ਼ਿਲ੍ਹੇ ਫ਼ਤਹਿਗੜ੍ਹ ਸਾਹਿਬ ’ਚ ਪਰਾਲੀ ਫੂਕਣ ਦੇ ਕੇਸਾਂ ’ਚ 77 ਫ਼ੀਸਦੀ ਗਿਰਾਵਟ ਆਈ ਹੈ। ਇਸ ਨਾਲ ਇਹ ਜ਼ਿਲ੍ਹਾ ਪਰਾਲੀ ਫੂਕਣ ਦੇ ਕੇਸ ਘਟਣ ਦੇ ਮਾਮਲੇ ’ਚ ਸੂਬੇ ਭਰ ਵਿੱਚੋਂ ਮੋਹਰੀ ਹੋ ਨਿੱਬੜਿਆ ਹੈ। ਫ਼ਰੀਦਕੋਟ ’ਚ 63 ਫ਼ੀਸਦੀ, ਪਟਿਆਲਾ, ਸੰਗਰੂਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ 50 ਫ਼ੀਸਦੀ ਕੇਸ ਘਟੇ ਹਨ। ਇਸ ਦੇ ਉਲਟ ਲੁਧਿਆਣਾ ਅਤੇ ਫ਼ਾਜ਼ਿਲਕਾ ਵਿੱਚ ਪਰਾਲੀ ਫੂਕਣ ਦੇ ਕੇਸ ਵਧੇ ਹਨ। ਫ਼ਾਜ਼ਿਲਕਾ ਵਿੱਚ 55 ਫ਼ੀਸਦੀ ਅਤੇ ਲੁਧਿਆਣਾ ’ਚ 11 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਮੁਕਤਸਰ ਜ਼ਿਲ੍ਹੇ ਵਿੱਚ ਅੱਗ ਦੀਆਂ ਘਟਨਾਵਾਂ ਇਸ ਵਾਰ ਵੀ ਕਰੀਬ ਪਿਛਲੇ ਸਾਲ ਦੇ ਬਰਾਬਰ ਹੀ ਹਨ।
Advertisement
Advertisement
