ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਹਲਾਂ ਮੋਰਚਾ ਲਾ ਕੇ ਬੈਠੇ ਕਿਸਾਨ ਪੁਲੀਸ ਨੇ ਚੁੱਕੇ

  ਜਾਹਲਾਂ ਤੋਂ ਪਟਿਆਲਾ ਬਠਿੰਡਾ ਨਾਲ ਮਿਲਾਉਂਦੀ ਸੜਕ ਬਾਈਪਾਸ ਲਈ ਐਕੁਆਇਰ ਕੀਤੀ ਜਾਹਲਾਂ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਇਆ ਮੋਰਚਾ ਖਦੇੜਨ ਦੇ ਇਰਾਦੇ ਨਾਲ ਪੁਲੀਸ ਨੇ ਸਵੇਰੇ ਹੀ ਕਿਸਾਨਾਂ ਨੂੰ ਚੁੱਕ...
Advertisement

 

ਜਾਹਲਾਂ ਤੋਂ ਪਟਿਆਲਾ ਬਠਿੰਡਾ ਨਾਲ ਮਿਲਾਉਂਦੀ ਸੜਕ ਬਾਈਪਾਸ ਲਈ ਐਕੁਆਇਰ ਕੀਤੀ ਜਾਹਲਾਂ ਦੇ ਲੋਕਾਂ ਦੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਇਆ ਮੋਰਚਾ ਖਦੇੜਨ ਦੇ ਇਰਾਦੇ ਨਾਲ ਪੁਲੀਸ ਨੇ ਸਵੇਰੇ ਹੀ ਕਿਸਾਨਾਂ ਨੂੰ ਚੁੱਕ ਲਿਆ। ਕਿਸਾਨ ਆਗੂ ਬਲਰਾਜ ਜੋਸ਼ੀ ਨੇ ਕਿਹਾ ਕੇ ਸਰਕਾਰ ਜਾਹਲਾਂ ਪਿੰਡ ਦੇ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਨਹੀਂ ਦੇ ਰਹੀ।
ਇਸ ਕਾਰਨ ਮੰਗਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਮੋਰਚਾ ਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਜ਼ਬਰਦਸਤੀ ਮੁਫ਼ਤ ’ਚ 22 ਏਕੜ ਜਮੀਨ ਐਕੁਆਇਰ ਕਰ ਰਹੀ ਹੈ, ਇਸ ਜ਼ਮੀਨ ਨੂੰ ਕਿਸਾਨ 110 ਸਾਲਾਂ ਤੋਂ ਵਾਹ ਰਹੇ ਹਨ। ਪਰ ਹੁਣ ਜਦੋਂ ਸੜਕ ਬਣ ਰਹੀ ਹੈ ਤਾਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਾ ਦੇ ਕੇ ਜ਼ਮੀਨ ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੇ ਮੁਆਵਜ਼ੇ ਲਈ ਕਿਸਾਨ ਮੋਰਚਾ ਲਾ ਕੇ ਬੈਠੇ ਸਨ।
Advertisement
Advertisement
Show comments