ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Farmers Protest: ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਦੌਰਾਨ ਕਈ ਜ਼ਖ਼ਮੀ, ਵਾਹਨਾਂ ਦੀ ਭੰਨ-ਤੋੜ

ਜੋਗਿੰਦਰ ਸਿੰਘ ਮਾਨ ਮਾਨਸਾ, 5 ਦਸੰਬਰ Farmers Protest: ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਲਈ ਬਠਿੰਡਾ ਜਾ ਰਹੇ ਕਿਸਾਨਾਂ ਦੀ ਮਾਨਸਾ ਵਿੱਚ ਪੁਲੀਸ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਮਾਨਸਾ...
ਪੁਲੀਸ ਅਤੇ ਕਿਸਾਨਾ ਵਿਚਕਾਰ ਝੜਪ ਤੋਂ ਬਾਅਦ ਭੰਨ ਤੋੜ ਹੋਈ ਗੱਡੀ। ਫੋਟੋ ਮਾਨ
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 5 ਦਸੰਬਰ

Advertisement

Farmers Protest: ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਲਈ ਬਠਿੰਡਾ ਜਾ ਰਹੇ ਕਿਸਾਨਾਂ ਦੀ ਮਾਨਸਾ ਵਿੱਚ ਪੁਲੀਸ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਰੋਕਣ ਲਈ ਮਾਨਸਾ ਵਿੱਚ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਕਾਰਨ ਉੱਥੇ ਇਸ ਨਾਲ ਵਿਵਾਦ ਵਧ ਗਿਆ। ਪੁਲੀਸ ਵੱਲੋ ਕੀਤੇ ਲਾਠੀਚਾਰਜ ਦੌਰਾਨ ਹੀ ਕਿਸਾਨਾਂ ਨੇ ਵੀ ਕਥਿਤ ਤੌਰ ’ਤੇ ਪੁਲੀਸ ਉਪਰ ਹਮਲਾ ਕਰ ਦਿੱਤਾ ਗਿਆ। ਝੜਪ ਦੌਰਾਨ ਕਈ ਪੁਲੀਸ ਅਧਿਕਾਰੀ ਅਤੇ ਕਿਸਾਨ ਜ਼ਖ਼ਮੀ ਹੋਏ ਹਨ।  ਇਸ ਦੌਰਾਨ ਕਈ ਗੱਡੀਆਂ ਦੀ ਭੰਨਤੋੜ ਵੀ ਹੋਈ ਹੈ।
ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਕਿਸਾਨ ਅੱਜ ਤੜਕੇ 3:00 ਵਜੇ ਬਠਿੰਡਾ ਦੇ ਪਿੰਡ ਲੇਲੇਆਣਾ ਵਿਖੇ ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਸਨ। ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਪੁਲੀਸ ਵੱਲੋਂ ਮਾਨਸਾ ਵਿੱਚ ਨਾਕਾਬੰਦੀ ਕੀਤੀ ਗਈ ਸੀ। ਜਦੋਂ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ।
ਹਸਪਤਾਲ ਵਿਚ ਜ਼ੇਰੇ ਇਲਾਜ ਪੁਲੀਸ ਕਰਮੀ। ਫੋਟੋ: ਮਾਨ
ਇਹ ਵੀ ਪੜ੍ਹੋ:

Farmer Protest: ਗੈਸ ਪਾਈਪ ਲਾਈਨ ਮਾਮਲੇ ਕਾਰਨ ਪਿੰਡ ਲੇਲੇਵਾਲਾ ਵਿਚ ਪੁਲੀਸ ਤੇ ਕਿਸਾਨਾਂ ’ਚ ਦੂਜੇ ਦਿਨ ਵੀ ਤਣਾਅ

ਕਿਸਾਨਾਂ ਦੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ ਤੋਂ ਲਾਂਘਾ ਮਿਲਣ ਦੇ ਆਸਾਰ ਘੱਟ

ਕਿਸਾਨਾਂ ਦੇ ਮੁੱਦੇ ਉਤੇ ਚਰਚਾ ਨਾ ਕਰਾਉਣ ’ਤੇ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚ ਪ੍ਰਦਰਸ਼ਨ

ਕਿਸਾਨਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ ਵਿੱਚ ਭੀਖੀ ਦੇ ਐਸਐਚਓ, ਥਾਣਾ ਸਿਟੀ ਤੋਂ ਮਾਨਸਾ, ਬੁਢਲਾਡਾ ਅਤੇ ਮਾਨਸਾ ਸਦਰ ਦੇ ਐਸਐਚਓ ਜ਼ਖ਼ਮੀ ਹੋ ਗਏ ਅਤੇ ਕਈ ਹੋਰ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ। ਦੂਜੇ ਪਾਸੇ ਕੁੱਝ ਕਿਸਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਲ ਦੀ ਘੜੀ ਸਥਿਤੀ ਕਾਬੂ ਹੇਠ ਹੈ ਪਰ ਫਿਲਹਾਲ ਕੋਈ ਵੀ ਪੁਲੀਸ ਅਧਿਕਾਰੀ ਜਾਂ ਕਿਸਾਨ ਆਗੂ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਅੱਗੇ ਨਹੀਂ ਆਇਆ ਹੈ।

 

Advertisement
Tags :
farmers' protest