ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਵਿਰੋਧ

ਜਸਵੰਤ ਜੱਸ ਫ਼ਰੀਦਕੋਟ, 4 ਅਪਰੈਲ ਭਾਰਤੀ ਜਨਤਾ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਟਿਕਟ ਲੈਣ ਤੋਂ ਬਾਅਦ ਅੱਜ ਪਹਿਲੀ ਵਾਰ ਇੱਥੇ ਕਾਫ਼ਲੇ ਦੇ ਰੂਪ ਵਿੱਚ ਪੁੱਜੇ। ਉਨ੍ਹਾਂ ਸਭ ਤੋਂ ਪਹਿਲਾਂ ਟਿੱਲਾ ਬਾਬਾ ਫਰੀਦ ਵਿਖੇ ਮੱਥਾ...
ਹੰਸ ਰਾਜ ਹੰਸ ਦੀ ਫ਼ਰੀਦਕੋਟ ਫੇਰੀ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਜਸਵੰਤ ਜੱਸ

ਫ਼ਰੀਦਕੋਟ, 4 ਅਪਰੈਲ

Advertisement

ਭਾਰਤੀ ਜਨਤਾ ਪਾਰਟੀ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੰਸ ਰਾਜ ਹੰਸ ਟਿਕਟ ਲੈਣ ਤੋਂ ਬਾਅਦ ਅੱਜ ਪਹਿਲੀ ਵਾਰ ਇੱਥੇ ਕਾਫ਼ਲੇ ਦੇ ਰੂਪ ਵਿੱਚ ਪੁੱਜੇ। ਉਨ੍ਹਾਂ ਸਭ ਤੋਂ ਪਹਿਲਾਂ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਇਸ ਮੌਕੇ ਟਿੱਲਾ ਬਾਬਾ ਫਰੀਦ ਦੀ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਹੰਸ ਰਾਜ ਹੰਸ ਦੀ ਇਸ ਪਲੇਠੀ ਫੇਰੀ ਦਾ ਕਿਸਾਨਾਂ ਨੇ ਵਿਰੋਧ ਕੀਤਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੰਸ ਰਾਜ ਹੰਸ ਦੇ ਕਾਫਲੇ ਨੂੰ ਸ਼ਹਿਰ ਦੇ ਲਗਪਗ ਹਰ ਚੌਕ ਵਿੱਚ ਰੋਕਿਆ ਅਤੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ। ਕਿਸਾਨ ਆਗੂਆਂ ਨੇ ਹੰਸ ਰਾਜ ਹੰਸ ਨੂੰ ਫ਼ਰੀਦਕੋਟ ਤੋਂ ਵਾਪਸ ਜਾਣ ਲਈ ਕਿਹਾ। ਇਹ ਕਾਫਲਾ ਪੁਲੀਸ ਦੀ ਮਦਦ ਨਾਲ ਅੱਗੇ ਵਧਿਆ।

ਇਸ ਮੌਕੇ ਪੁਲੀਸ ਨੇ ਵਿਰੋਧ ਕਰ ਰਹੇ ਕੁਝ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਅਤੇ ਕੁਝ ਦੇਰ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ। ਭਾਜਪਾ ਆਗੂ ਗਗਨਦੀਪ ਸਿੰਘ ਸੁਖੀਜਾ ਅਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕਿਹਾ ਕਿ ਭਾਜਪਾ ਉਮੀਦਵਾਰ ਦਾ ਬਿਨਾਂ ਵਜ੍ਹਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਨਾਰਾਜ਼ ਕਿਸਾਨ ਆਗੂ ਪਾਰਟੀ ਉਮੀਦਵਾਰ ਜਾਂ ਆਗੂਆਂ ਨਾਲ ਬੈਠ ਕੇ ਗੱਲ ਕਰ ਸਕਦਾ ਹੈ। ਇਸ ਤਰ੍ਹਾਂ ਕਾਫ਼ਲਾ ਰੋਕਣਾ ਠੀਕ ਨਹੀਂ ਹੈ। ਆਪਣੀ ਸੰਖੇਪ ਸਿਆਸੀ ਸਰਗਰਮੀ ਤੋਂ ਬਾਅਦ ਹੰਸ ਰਾਜ ਹੰਸ ਦੁਪਹਿਰ ਤੱਕ ਫ਼ਰੀਦਕੋਟ ਤੋਂ ਵਾਪਸ ਚਲੇ ਗਏ।

ਫ਼ਰੀਦਕੋਟ ਮੇਰੇ ਲਈ ਨਵਾਂ ਨਹੀਂ: ਹੰਸ

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੁੰਦਿਆਂ ਕਿਹਾ ਕਿ ਉਹ ਬਾਬਾ ਫਰੀਦ ਦੇ ਉਪਾਸ਼ਕ ਹਨ ਅਤੇ ਜੇ ਉਨ੍ਹਾਂ ਨੂੰ ਇੱਥੋਂ ਲੋਕ ਜਿਤਾਉਂਦੇ ਹਨ ਤਾਂ ਉਹ ਫ਼ਰੀਦਕੋਟ ਵਿੱਚ ਨੰਗੇ ਪੈਰੀਂ ਤੁਰਨ ਲਈ ਤਿਆਰ ਹਨ। ਹੰਸ ਨੇ ਕਿਹਾ ਕਿ ਫ਼ਰੀਦਕੋਟ ਲੋਕ ਸਭਾ ਹਲਕਾ ਉਨ੍ਹਾਂ ਲਈ ਨਵਾਂ ਨਹੀਂ ਹੈ ਅਤੇ ਉਹ ਬਹੁਤ ਵਾਰ ਪਹਿਲਾਂ ਵੀ ਇੱਥੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜੋ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕੀਤੇ ਗਏ ਹਨ, ਇਸੇ ਵਿਕਾਸ ਦੇ ਆਧਾਰ ’ਤੇ ਉਹ ਲੋਕਾਂ ਤੋਂ ਵੋਟ ਮੰਗਣਗੇ।

Advertisement