ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੇ ਵੜਿੰਗ ਟੌਲ ਪਲਾਜ਼ਾ ਬੰਦ ਕਰਵਾਇਆ

ਪ੍ਰਸ਼ਾਸਨ ਵੱਲੋਂ ਟੌਲ ਕੰਪਨੀ ਤੇ ਬੀਕੇਯੂ ਦੀ ਬੈਠਕ ਕਰਵਾਉਣ ਦਾ ਸੱਦਾ
ਵੜਿੰਗ ਟੌਲ ਪਲਾਜ਼ਾ ਬੰਦ ਕਰਵਾਉਂਦੇ ਹੋਏ ਬੀਕੇਯੂ ਏਕਤਾ ਦੇ ਆਗੂ ਅਤੇ ਹੋਰ।
Advertisement

ਗੁਰਸੇਵਕ ਸਿੰਘ ਪ੍ਰੀਤ

‘ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ’ ਨੇ ਮੁਕਤਸਰ-ਕੋਟਕਪੂਰਾ ਮਾਰਗ ’ਤੇ ਸਥਿਤ ‘ਵੜਿੰਗ ਟੌਲ ਪਲਾਜ਼ਾ’ ਨੂੰ ਪੱਕੇ ਤੌਰ ’ਤੇ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਅਤੇ ਸਥਾਨਕ ਲੋਕ ਮੋਜੂਦ ਰਹੇ। ਇਸ ਸਬੰਧੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਕਰੀਬ 10 ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਸੀ ਕਿ ਟੌਲ ਪਲਾਜ਼ਾ ਵਾਲੀ ਸੜਕ ’ਤੇ ਨਹਿਰਾਂ ਵਾਲੇ ਪੁਲ ਅਤੇ ਸੜਕ ਨਿਰਮਾਣ ਦਾ ਕੰਮ ਕੰਪਨੀ ਨੇ ਪੂਰਾ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੇ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਕੰਪਨੀ ਨੇ ਮੁੜ ਟੌਲ ਪਲਾਜ਼ਾ ਚਾਲੂ ਕਰ ਦਿੱਤਾ ਹੈ ਅਤੇ ਇਹ ਲੋਕਾਂ ਨਾਲ ਧੋਖਾ ਹੈ। ਇਸ ਕਰ ਕੇ ਜਥੇਬੰਦੀ ਨੇ ਆਪਣੇ ਕੀਤੇ ਐਲਾਨ ਅਨੁਸਾਰ ਅੱਜ ਟੌਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਟੌਲ ਪਲਾਜ਼ਾ ਉਸ ਵੇਲੇ ਹੀ ਖੁੱਲ੍ਹੇਗਾ ਜਦੋਂ ਨਹਿਰਾਂ ਦੇ ਪੁਲ ਅਤੇ ਸੜਕ ਦੇ ਨਿਰਮਾਣ ਦਾ ਕੰਮ ਪੂਰਾ ਹੋ ਜਾਵੇਗਾ।

Advertisement

ਇਸ ਮੌਕੇ ਟੌਲ ਪਲਾਜ਼ਾ ਕੰਪਨੀ ਦੇ ਅਧਿਕਾਰੀ ਜਤਿੰਦਰ ਪਟੇਲ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਆਗਿਆ ਨਾਲ ਹੀ ਟੌਲ ਸ਼ੁਰੁੂ ਕੀਤਾ ਗਿਆ ਹੈ। ਪੁਲਾਂ ਦਾ ਨਿਰਮਾਣ ਨਾ ਹੋਣ ਕਾਰਣ ਕੰਪਨੀ ਵੱਲੋਂ ਟੌਲ ਪਰਚੀ ਵਿੱਚ ਬਣਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਸੜਕ ਨਿਰਮਾਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਉਹ ਭਲਕੇ ਕਿਸਾਨ ਆਗੂਆਂ ਅਤੇ ਟੌਲ ਕੰਪਨੀ ਦੀ ਬੈਠਕ ਕਰਵਾ ਕੇ ਮਸਲੇ ਦਾ ਹੱਲ ਕਰਨਗੇ।

Advertisement
Show comments