ਸਤਲੁਜ ਪਾਰ ਖੇਤੀ ਕਰਨ ਜਾਂਦੇ ਕਿਸਾਨਾਂ ਦੀ ਬੇੜੀ ਪਾਕਿਸਤਾਨ ਵੱਲ ਰੁੜਨ ਤੋਂ ਬਚੀ
ਕੁਝ ਹਿੰਮਤੀ ਕਿਸਾਨਾਂ ਨੇ ਛੋਟੀ ਬੇੜੀ ਅਤੇ ਰੱਸੇ ਦੀ ਮਦਦ ਨਾਲ ਬੇੜੇ ਨੂੰ ਲਿਆਂਦਾ ਕਿਨਾਰੇ
Advertisement
ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਅਚਾਨਕ ਵਧਣ ਕਾਰਨ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨ ਇੱਕ ਕਿਸ਼ਤੀ ਰਾਹੀਂ ਵਾਪਸ ਆਪਣੇ ਘਰਾਂ ਨੂੰ ਆ ਰਹੇ ਸਨ ਤਾਂ ਪਾਣੀ ਦਾ ਵਹਾਅ ਤੇਜ਼ੀ ਨਾਲ ਵਧਣ ਕਾਰਨ 50 ਦੇ ਕਰੀਬ ਕਿਸਾਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਪਾਕਿਸਤਾਨ ਵਾਲੇ ਪਾਸੇ ਨੂੰ ਰੁੜਦੇ ਬੜੀ ਮੁਸ਼ਕਲ ਨਾਲ ਬਚੇ|
ਬੇੜਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਫੀ ਦੂਰ ਤੱਕ ਦਰਿਆ ਵਿੱਚ ਚਲਿਆ ਗਿਆ ਜਿਸ ਨੂੰ ਕੁਝ ਹਿੰਮਤੀ ਕਿਸਾਨਾਂ ਨੇ ਛੋਟੀ ਬੇੜੀ ਰਾਹੀਂ ਰੱਸੇ ਦੀ ਮਦਦ ਨਾਲ ਕਿਨਾਰੇ ’ਤੇ ਲਿਆਂਦਾ|
Advertisement
ਜਾਣਕਾਰੀ ਅਨੁਸਾਰ ਪਿੰਡ ਗਜਨੀਵਾਲਾ ਦੇ ਕਿਸਾਨਾਂ ਦੀ ਜ਼ਮੀਨ ਸਤਲੁਜ ਦਰਿਆ ਤੋਂ ਪਾਰ ਹੋਣ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਖੇਤੀ ਕਰਨ ਲਈ ਆਪਣੀਆਂ ਜ਼ਮੀਨਾਂ ਵਿੱਚ ਬੇੜੇ ਰਾਹੀਂ ਦਰਿਆ ਤੋਂ ਪਾਰ ਜਾਣਾ ਪੈਂਦਾ ਹੈ ਅਤੇ ਸ਼ਾਮ ਨੂੰ ਰੋਜਾਨਾ ਆਪਣੇ ਘਰ ਵੀ ਵਾਪਸ ਆਉਣਾ ਪੈਂਦਾ ਹੈ।
ਇਥੇ ਦੱਸਣ ਯੋਗ ਹੈ ਕਿ ਉਕਤ ਪਿੰਡ ਦੀ ਕਰੀਬ 2500 ਤੋਂ 3000 ਏਕੜ ਦੇ ਕਰੀਬ ਜ਼ਮੀਨ ਦਰਿਆ ਤੋਂ ਪਾਰ ਹੈ।
Advertisement