ਨਦੀ ’ਚ ਬਲਦ ਸਣੇ ਰੁੜਿ੍ਹਆ ਕਿਸਾਨ
                    ਲਾਲੜੂ ਪਿੰਡ ਨੇੜਿਓਂ ਲੰਘਦੀ ਨਦੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਰੁੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਨਕ ਸਿੰਘ ਸੈਣੀ (65) ਵਾਸੀ ਪਿੰਡ ਲਾਲੜੂ ਜੋ ਅੱਜ ਸਵੇਰੇ ਬਲਦ ਰੇਹੜਾ ਲੈ ਕੇ ਨਦੀ ਪਾਰ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ...
                
        
        
    
                 Advertisement 
                
 
            
        ਲਾਲੜੂ ਪਿੰਡ ਨੇੜਿਓਂ ਲੰਘਦੀ ਨਦੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆਉਣ ਕਾਰਨ ਕਿਸਾਨ ਰੁੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਨਕ ਸਿੰਘ ਸੈਣੀ (65) ਵਾਸੀ ਪਿੰਡ ਲਾਲੜੂ ਜੋ ਅੱਜ ਸਵੇਰੇ ਬਲਦ ਰੇਹੜਾ ਲੈ ਕੇ ਨਦੀ ਪਾਰ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਪੱਠੇ ਲੈਣ ਗਿਆ ਸੀ ਪਰ ਜਦੋਂ ਵਾਪਸ ਆ ਰਿਹਾ ਸੀ ਤਾਂ ਉਹ ਨਦੀ ਦੇ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਉਸ ਦਾ ਰੇਹੜਾ ਤੇ ਬਲਦ ਪਲਟ ਗਏ ਅਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਬਾਰੇ ਨੇੜੇ ਹੀ ਕੰਮ ਕਰਦੇ ਕੁਝ ਕਿਸਾਨਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਆ ਕੇ ਰੇਹੜਾ ਅਤੇ ਬਲਦ ਪਾਣੀ ਵਿੱਚੋਂ ਕੱਢਿਆ ਜਦਕਿ ਜਨਕ ਸਿੰਘ ਬਾਰੇ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਪਰਿਵਾਰ ਨੇ ਸਥਾਨਕ ਪੁਲੀਸ ਅਤੇ ਤਹਿਸੀਲਦਾਰ ਡੇਰਾਬਸੀ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਪੁਲੀਸ ਅਧਿਕਾਰੀ ਉਕਤ ਕਿਸਾਨ ਦੀ ਭਾਲ ਕਰਨ ਵਿੱਚ ਜੁਟੇ ਹਨ।
                 Advertisement 
                
 
            
        
                 Advertisement 
                
 
            
        