ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੁੱਬਿਆ ਝੋਨਾ ਦੇਖ ਕੇ ਕਿਸਾਨ ਨੂੰ ਦਿਲ ਦਾ ਦੌਰਾ ਪਿਆ; ਮੌਤ

ਪਿੰਡ ਰਸੌਲੀ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਡੁੱਬਿਆ ਝੋਨਾ ਦੇਖ ਕੇ ਕਿਸਾਨ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਿੱਚ ਗਰੀਬਾਂ ਦੇ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਣ...
ਰਣ ਸਿੰਘ
Advertisement
ਪਿੰਡ ਰਸੌਲੀ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਡੁੱਬਿਆ ਝੋਨਾ ਦੇਖ ਕੇ ਕਿਸਾਨ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਵਿੱਚ ਗਰੀਬਾਂ ਦੇ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਣ ਕਰਕੇ ਮ੍ਰਿਤਕ ਦਾ ਸਸਕਾਰ ਡਰੇਨ ਦੇ ਕੰਢੇ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਪਿੰਡ ਸ਼ੁਤਰਾਣਾ ਦੇ ਮੋਹਨ ਲਾਲ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

Advertisement

ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ ਧਾਲੀਵਾਲ, ਸੁਭਾਸ਼ ਚੰਦ, ਮਾਮ ਰਾਜ, ਰਾਜਪਾਲ ਨੇ ਦੱਸਿਆ ਕਿ ਰਣ ਸਿੰਘ (60) ਪੁੱਤਰ ਜੈ ਸਿੰਘ ਕੋਲ ਮਹਿਜ਼ ਇੱਕ ਕਿੱਲਾ ਜ਼ਮੀਨ ਸੀ। ਉਸ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ। ਐਤਵਾਰ ਸਵੇਰੇ ਜਦੋਂ ਰਣ ਸਿੰਘ ਖੇਤ ਗੇੜਾ ਮਾਰਨ ਗਿਆ ਤਾਂ ਝੋਨਾ ਡੁੱਬਿਆ ਦੇਖ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਲਾਜ ਲਈ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਖ਼ਰਚੇ ਲਈ ਪੈਸੇ ਨਾ ਹੋਣ ਕਰਕੇ ਉਨ੍ਹਾਂ ਪੋਸਟਮਾਰਟਮ ਨਹੀਂ ਕਰਵਾਇਆ।

Advertisement
Tags :
latest punjabi newsPunjab Flood Relief Operations:Punjab flood situationPunjab Flood UpdatePunjabi tribune latestpunjabi tribune updateਪੰਜਾਬ ਹੜ੍ਹਪੰਜਾਬੀ ਖ਼ਬਰਾਂ
Show comments