ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲਾਂ ਰੋਕਣ ਦਾ ਐਲਾਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ, ਹੜ੍ਹਾਂ ਦੇ ਮੁਆਵਜ਼ੇ ਤੇ ਪਰਾਲੀ ਸਬੰਧੀ ਕੀਤੇ ਪਰਚਿਆਂ ਦੇ ਮੁੱਦਿਆਂ ’ਤੇ ਪੰਜ ਦਸੰਬਰ ਨੂੰ ਪੰਜਾਬ ਭਰ...
Advertisement
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਸਾਨ-ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ, ਹੜ੍ਹਾਂ ਦੇ ਮੁਆਵਜ਼ੇ ਤੇ ਪਰਾਲੀ ਸਬੰਧੀ ਕੀਤੇ ਪਰਚਿਆਂ ਦੇ ਮੁੱਦਿਆਂ ’ਤੇ ਪੰਜ ਦਸੰਬਰ ਨੂੰ ਪੰਜਾਬ ਭਰ ਵਿੱਚ ਦੁਪਹਿਰੇ ਇਕ ਤੋਂ ਤਿੰਨ ਵਜੇ ਤੱਕ ਦੋ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਮੋਗਾ ਰੇਲਵੇ ਸਟੇਸ਼ਨ, ਫਾਜ਼ਿਲਕਾ, ਕਪੂਰਥਲਾ, ਮੁਕਤਸਰ, ਲੁਧਿਆਣਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿੱਚ ਦਰਜਨਾਂ ਥਾਵਾਂ ਉਤੇ 2 ਘੰਟੇ ਸੰਕੇਤਕ ਤੌਰ ’ਤੇ ਰੇਲਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਬਿਜਲੀ ਸੋਧ ਬਿੱਲ 2025 ਦਾ ਖਰੜਾ ਬਗੈਰ ਕਿਸੇ ਹਿੱਸੇਦਾਰ ਨਾਲ ਸਲਾਹ ਮਸ਼ਵਰਾ ਦੇ ਲੈ ਕੇ ਆਈ ਹੈ।
Advertisement
Advertisement
