ਹੜ੍ਹਾਂ ਕਾਰਨ ਬਰਬਾਦ ਫ਼ਸਲ ਦੇਖ ਕੇ ਕਿਸਾਨ ਦੀ ਦਿਲ ਦੇ ਦੌਰੇ ਕਾਰਨ ਮੌਤ
ਇੱਥੋਂ ਨੇੜਲੇ ਪਿੰਡ ਫੱਤੇ ਵਾਲਾ ਵਿੱਚ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦਾ ਦੁੱਖ ਨਾ ਝੱਲੇ ਜਾਣ ਕਾਰਨ ਕਿਸਾਨ ਜਗਸੀਰ ਸਿੰਘ (24) ਦੀ ਮੌਤ ਹੋ ਗਈ। ਮ੍ਰਿਤਕ ਦੇ ਤਾਏ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਜਗਸੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ...
Advertisement
ਇੱਥੋਂ ਨੇੜਲੇ ਪਿੰਡ ਫੱਤੇ ਵਾਲਾ ਵਿੱਚ ਹੜ੍ਹਾਂ ਕਾਰਨ ਨੁਕਸਾਨੀ ਫ਼ਸਲ ਦਾ ਦੁੱਖ ਨਾ ਝੱਲੇ ਜਾਣ ਕਾਰਨ ਕਿਸਾਨ ਜਗਸੀਰ ਸਿੰਘ (24) ਦੀ ਮੌਤ ਹੋ ਗਈ। ਮ੍ਰਿਤਕ ਦੇ ਤਾਏ ਦੇ ਪੁੱਤਰ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਜਗਸੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਫੱਤੇ ਵਾਲਾ ਦਾ ਰਹਿਣ ਵਾਲਾ ਸੀ। ਇਸ ਇਲਾਕੇ ਵਿੱਚ ਹੜ੍ਹ ਦੀ ਮਾਰ ਕਾਰਨ ਝੋਨੇ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਉਸ ਨੇ ਦੱਸਿਆ ਕਿ ਜਗਸੀਰ ਸਿੰਘ ਕੱਲ੍ਹ ਜਦੋਂ ਪਾਣੀ ਘੱਟ ਹੋਣ ’ਤੇ ਖੇਤ ਗਿਆ ਤਾਂ ਬਰਬਾਦ ਹੋਈ ਫ਼ਸਲ ਦੇਖ ਕੇ ਲੱਗੇ ਸਦਮੇ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਰਬਜੀਤ ਸਿੰਘ ਨੇ ਦੱਸਿਆ ਕਿ ਜਗਸੀਰ ਸਿੰਘ ਦੇ ਪਰਿਵਾਰ ਵਿੱਚ ਮਾਤਾ ਪਿਤਾ ਅਤੇ ਇੱਕ ਛੋਟੀ ਭੈਣ ਹੈ।
Advertisement
Advertisement