ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੱਪ ਦੇ ਡੰਗਣ ਕਾਰਨ ਕਿਸਾਨ ਦੀ ਮੌਤ

ਪੱਤਰ ਪ੍ਰੇਰਕ ਗੋਨਿਆਣਾ ਮੰਡੀ, 26 ਅਗਸਤ ਇੱਥੇ ਗੋਨਿਆਣਾ ਮਾਰਕੀਟ ਕਮੇਟੀ ਅਧੀਨ ਪੈਂਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (57) ਪੁੱਤਰ ਗੁਰਤੇਜ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚੇ...
Advertisement

ਪੱਤਰ ਪ੍ਰੇਰਕ

ਗੋਨਿਆਣਾ ਮੰਡੀ, 26 ਅਗਸਤ

Advertisement

ਇੱਥੇ ਗੋਨਿਆਣਾ ਮਾਰਕੀਟ ਕਮੇਟੀ ਅਧੀਨ ਪੈਂਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (57) ਪੁੱਤਰ ਗੁਰਤੇਜ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਚਾਚੇ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਗਰਮੀਤ ਸਿੰਘ ਆਪਣੇ ਪੁੁੱਤਰ ਨਾਲ ਖੇਤ ਵਿੱਚ ਝੋਨੇ ਨੂੰ ਪਾਣੀ ਲਾਉਣ ਗਿਆ ਸੀ। ਇਸ ਦੌਰਾਨ ਉਸ ਦੇ ਪੱਟ ’ਤੇ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ। ਕੁਝ ਚਿਰ ਮਗਰੋਂ ਉਸ ਦੀ ਮੌਤ ਹੋ ਗਈ। ਉਧਰ, ਪੁਲੀਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਮੁਲਾਜ਼ਮਾਂ ਵੱਲੋਂ ਮ੍ਰਿਤਕ ਦਾ ਪੋਸਟਮਾਟਰਮ ਸਿਵਲ ਹਸਪਤਾਲ ਬਠਿੰਡਾ ਵਿੱਚ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਸਾਬਕਾ ਸਰਪੰਚ ਸੁਖਮੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪੁੱਤਰ, ਧੀ ਅਤੇ ਪਤਨੀ ਛੱਡ ਗਿਆ ਹੈ।

Advertisement
Show comments