ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫ਼ਰੀਦਕੋਟ: ‘ਆਪ’ ਕੌਂਸਲਰ ਦੇ ਧਰਨੇ ਤੇ ਪਾਰਟੀ ’ਚੋਂ ਅਸਤੀਫ਼ੇ ਦੇ ਐਲਾਨ ਮਗਰੋਂ ਐੱਸਐੱਚਓ ਮੁਅੱਤਲ

ਕੌਂਸਲਰ ਨੇ ਐੱਸਐੱਚਓ ’ਤੇ ਲਾਏ ਸੀ ਬਦਸਲੂਕੀ ਤੇ ਧਮਕੀਆਂ ਦੇਣ ਦੇ ਦੋਸ਼
ਫੋਟੋ: Istock
Advertisement

ਆਮ ਆਦਮੀ ਪਾਰਟੀ ਦੇ ਕੌਂਸਲਰ ਵੱਲੋਂ ਅੱਜ ਪੁਲੀਸ ਥਾਣਾ ਫਰੀਦਕੋਟ ਦੇ ਐਸਐਚਓ ਖਿਲਾਫ਼ ਧਰਨਾ ਦੇਣ ਅਤੇ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਐਲਾਨ ਮਗਰੋਂ ਸਬੰਧਤ ਐੱਸਐੱਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

‘ਆਪ’ ਕੌਂਸਲਰ ਵਿਜੈ ਛਾਬੜਾ ਚੋਰੀ ਹੋਏ ਸਕੂਟਰ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪੁਲੀਸ ਥਾਣੇ ਪਹੁੰਚਿਆ ਤਾਂ ਉਥੇ ਐੱਸਐੱਚਓ ਨੇ ਕੌਂਸਲਰ ਨੂੰ ਕਥਿਤ ਧਮਕੀਆਂ ਦਿੱਤੀਆਂ ਤੇ ਦੁਰਵਿਹਾਰ ਕੀਤਾ। ਇਸ ਮਗਰੋਂ ਕੌਂਸਲਰ ਸਿਟੀ ਕੋਤਵਾਲੀ ਪੁਲੀਸ ਥਾਣੇ ਦੇ ਬਾਹਰ ਧਰਨੇ ’ਤੇ ਬੈਠ ਗਿਆ। ਛਾਬੜਾ ਨੇ ਦੋਸ਼ ਲਗਾਇਆ ਕਿ ਉਹ ਆਪਣੇ ਵਾਰਡ ਦੇ ਇੱਕ ਸਥਾਨਕ ਨਿਵਾਸੀ ਨਾਲ ਸਕੂਟਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਅਤੇ ਪੀੜਤ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸ਼ਿਕਾਇਤ ਦਰਜ ਕਰਵਾਉਣ ਲਈ ਪੁਲੀਸ ਥਾਣੇ ਜਾ ਰਹੇ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

Advertisement

ਕੌਂਸਲਰ ਨੇ ਕਿਹਾ ਉਹ ਅੱਜ ਇਕ ਵਾਰੀ ਫਿਰ ਐਸਐਚਓ ਸੰਜੀਵ ਕੁਮਾਰ ਨਾਲ ਗੱਲ ਕਰਨ ਲਈ ਪੁਲੀਸ ਸਟੇਸ਼ਨ ਗਿਆ। ਇਸ ਦੌਰਾਨ ਦੋਵਾਂ ਧਿਰਾਂ ’ਚ ਕਥਿਤ ਗਰਮਾ ਗਰਮੀ ਹੋ ਗਈ। ਕੌਂਸਲਰ ਨੇ ਦੋਸ਼ ਲਗਾਇਆ ਕਿ ਐਸਐਚਓ ਨੇ ਗਾਲੀ-ਗਲੋਚ ਕੀਤੀ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ।

ਐਸਐਚਓ ਦੇ ਕਥਿਤ ਵਿਵਹਾਰ ਤੋਂ ਨਾਰਾਜ਼, ਕੌਂਸਲਰ ਪੁਲੀਸ ਸਟੇਸ਼ਨ ਦੇ ਬਾਹਰ ਧਰਨੇ ’ਤੇ ਬੈਠ ਗਿਆ। ਵੱਡੀ ਗਿਣਤੀ ਸਥਾਨਕ ਲੋਕ ਤੇ ਪਾਰਟੀ ਦੇ ਸਮਰਥਕ ਵੀ ਜਲਦੀ ਹੀ ਧਰਨੇ ’ਚ ਸ਼ਾਮਲ ਹੋ ਗਏ। ਹਾਲਾਤ ਵਿਗੜਦੇ ਦੇਖ ਡੀਐਸਪੀ ਤਰਲੋਚਨ ਸਿੰਘ ਮੌਕੇ ’ਤੇ ਪਹੁੰਚੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਚੋਰੀ ਦਾ ਕੇਸ ਤੁਰੰਤ ਦਰਜ ਕੀਤਾ ਜਾਵੇਗਾ ਅਤੇ ਉਨ੍ਹਾਂ ਐੱਸਐੱਚਓ ਨੂੰ ਆਪਣੇ ਵਿਵਹਾਰ ਲਈ ਮੁਆਫੀ ਮੰਗਣ ਲਈ ਮਨਾ ਲਿਆ। ਇਸ ਦਖਲ ਤੋਂ ਬਾਅਦ, ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ।

ਹਾਲਾਂਕਿ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਹ ਪੁਲੀਸ ਦੇ ਵਿਵਹਾਰ ਤੋਂ ਬਹੁਤ ਦੁਖੀ ਹਨ ਅਤੇ ਆਪਣੀ ਪਾਰਟੀ ਵੱਲੋਂ ਸਮਰਥਨ ਨਾ ਮਿਲਣ ਤੋਂ ਵੀ ਨਾਰਾਜ਼ ਹਨ। ਛਾਬੜਾ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਦੇ ਆਗੂ ਅਤੇ ਵਰਕਰ ਉਸ ਨਾਲ ਖੜ੍ਹੇ ਸਨ, ਪਰ ‘ਆਪ’ ਦਾ ਇੱਕ ਵੀ ਨੁਮਾਇੰਦਾ  ਅੱਗੇ ਨਹੀਂ ਆਇਆ। ਛਾਬੜਾ ਨੇ ਕਿਹਾ ਕਿ ਉਹ ਇਸੇ ਉਦਾਸੀਨਤਾ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹਨ।

ਡੀਐਸਪੀ ਤਰਲੋਚਨ ਸਿੰਘ ਸੌਦ ਨੇ ਦੱਸਿਆ ਕਿ ਐਸਐਚਓ ਸੰਜੀਵ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਸਕੂਟਰ ਚੋਰੀ ਦਾ ਕੇਸ ਦਰਜ ਕਰਨ ਵਿੱਚ ਦੇਰੀ ਹੋਈ ਸੀ, ਪਰ ਹੁਣ ਇਹ ਮਸਲਾ ਆਪਸੀ ਸਹਿਮਤੀ ਨਾਲ ਹੱਲ ਹੋ ਗਿਆ ਹੈ।

Advertisement
Show comments