ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab News: 1.5 ਕਰੋੜ ਜਿੱਤਣ ਮਗਰੋਂ ਮਜ਼ਦੂਰ ਪਰਿਵਾਰ ਗਾਇਬ

Punjab News: ਫਿਰੋਤੀ ਦੇ ਡਰੋਂ ਫੋਨ ਬੰਦ ਕੀਤਾ; ਪੁਲੀਸ ਟੀਮ ਨੇ ਮੁਲਾਕਾਤ ਕੀਤੀ
Punjab News: ਮਜ਼ਦੂਰ ਪਰਿਵਾਰ ਨੂੰ ਮਿਲਦੇ ਹੋਏ ਪੁਲੀਸ ਕਰਮੀ।
Advertisement

Punjab News: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੈਦੇਕੇ ਵਿੱਚ ਇੱਕ ਗਰੀਬ ਖੇਤ ਮਜ਼ਦੂਰ ਪਰਿਵਾਰ ਦੀ ਕਿਸਮਤ ਅਚਾਨਕ ਚਮਕ ਗਈ ਹੈ। ਦਿਹਾੜੀਦਾਰ ਮਜ਼ਦੂਰ ਨਸੀਬ ਕੌਰ ਨੇ ਪੰਜਾਬ ਸਟੇਟ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ। ਇਹ ਟਿਕਟ (200 ਰੁਪਏ ਵਾਲੀ) ਉਨ੍ਹਾਂ ਦੇ ਪਤੀ ਰਾਮ ਸਿੰਘ ਨੇ ਨਸੀਬ ਕੌਰ ਦੇ ਨਾਮ 'ਤੇ ਖਰੀਦੀ ਸੀ।

ਹਾਲਾਂਕਿ, ਇਸ ਵੱਡੀ ਜਿੱਤ ਦਾ ਜਸ਼ਨ ਮਨਾਉਣ ਦੀ ਬਜਾਏ, ਪਰਿਵਾਰ ਫਿਰੌਤੀ ਦੀਆਂ ਧਮਕੀਆਂ ਦੇ ਡਰੋਂ ਕਿਧਰੇ ਜਾ ਕੇ ਲੁਕ ਗਿਆ ਹੈ। ਡਰ ਕਾਰਨ ਉਨ੍ਹਾਂ ਨੇ ਆਪਣਾ ਘਰ ਬੰਦ ਕਰ ਦਿੱਤਾ ਹੈ ਅਤੇ ਅਣਦੱਸੀ ਥਾਂ 'ਤੇ ਚਲੇ ਗਏ ਹਨ, ਇੱਥੋਂ ਤੱਕ ਕਿ ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ।

Advertisement

ਲਾਟਰੀ ਵੇਚਣ ਵਾਲੇ ਰਾਜੂ ਨੇ ਜਦੋਂ ਜੇਤੂ ਟਿਕਟ ਬਾਰੇ ਦੱਸਣ ਲਈ ਰਾਮ ਸਿੰਘ ਨੂੰ ਕਈ ਵਾਰ ਫੋਨ ਕੀਤਾ, ਤਾਂ ਪਹਿਲਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਜਦੋਂ ਪਰਿਵਾਰ ਮਿਲਿਆ, ਤਾਂ ਰਾਜੂ ਉਨ੍ਹਾਂ ਨੂੰ ਜੇਤੂ ਟਿਕਟ ਜਮ੍ਹਾਂ ਕਰਾਉਣ ਲਈ ਚੰਡੀਗੜ੍ਹ ਸਥਿਤ ਲਾਟਰੀ ਦਫ਼ਤਰ ਤੱਕ ਲੈ ਕੇ ਗਿਆ।

ਪਰਿਵਾਰ ਦੇ ਡਰ ਨੂੰ ਘੱਟ ਕਰਨ ਲਈ ਫਰੀਦਕੋਟ ਦੇ ਐੱਸ ਐੱਚ ਓ ਦੀ ਅਗਵਾਈ ਵਿੱਚ ਇੱਕ ਪੁਲੀਸ ਟੀਮ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ। ਡੀ ਐੱਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਕਿਸੇ ਵੀ ਸ਼ੱਕੀ ਕਾਲ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ।

Advertisement
Tags :
punjab news
Show comments