ਪਿੰਡ ਜੀਦਾ ਵਿੱਚ ਮੁੜ ਹੋਏ ਧਮਾਕੇ
ਇੱਥੋਂ ਦੇ ਪਿੰਡ ਜੀਦਾ ਵਿੱਚ ਅੱਜ ਫਿਰ ਦੋ ਧਮਾਕਿਆਂ ਨਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਾਕੇ ਉਸ ਸਮੇਂ ਹੋਏ ਜਦੋਂ ਰਿਮੋਟ ਅਪਰੇਟਿੰਗ ਵਹੀਕਲ (ਆਰਓਵੀ) ਦੀ ਮਦਦ ਨਾਲ ਘਟਨਾ ਸਥਾਨ ’ਤੇ ਸਫਾਈ ਕਾਰਵਾਈ ਜਾਰੀ ਸੀ। ਜਲੰਧਰ ਤੋਂ...
Advertisement
ਇੱਥੋਂ ਦੇ ਪਿੰਡ ਜੀਦਾ ਵਿੱਚ ਅੱਜ ਫਿਰ ਦੋ ਧਮਾਕਿਆਂ ਨਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਧਮਾਕੇ ਉਸ ਸਮੇਂ ਹੋਏ ਜਦੋਂ ਰਿਮੋਟ ਅਪਰੇਟਿੰਗ ਵਹੀਕਲ (ਆਰਓਵੀ) ਦੀ ਮਦਦ ਨਾਲ ਘਟਨਾ ਸਥਾਨ ’ਤੇ ਸਫਾਈ ਕਾਰਵਾਈ ਜਾਰੀ ਸੀ। ਜਲੰਧਰ ਤੋਂ ਪੁੱਜੀ ਬੰਬ ਡਿਫਿਊਜ਼ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਤੱਕ ਸਫਾਈ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ, ਕਿਸੇ ਵੀ ਵੇਲੇ ਧਮਾਕਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਭੁੱਚੋ ਦਿਹਾਤੀ ਦੇ ਡੀ ਐੱਸ ਪੀ ਰਵਿੰਦਰ ਸਿੰਘ ਰੰਧਾਵਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਾਮਲੇ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਟੈਕਨੀਕਲ ਟੀਮਾਂ ਪੂਰੀ ਸਾਵਧਾਨੀ ਨਾਲ ਕੰਮ ਕਰ ਰਹੀਆਂ ਹਨ ਅਤੇ ਇਲਾਕੇ ਨੂੰ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੀਡੀਆ ਕਰਮੀਆਂ ਅਤੇ ਪਿੰਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਧਮਾਕਿਆਂ ਵਾਲੇ ਇਲਾਕੇ ਵਿੱਚ ਨਾ ਜਾਣ ਅਤੇ ਪੁਲੀਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
Advertisement
Advertisement