ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਾਕਾ ਫੈਕਟਰੀ ਵਿੱਚ ਧਮਾਕਾ, ਔਰਤ ਸਣੇ ਦੋ ਹਲਾਕ, ਚਾਰ ਜ਼ਖ਼ਮੀ

ਜੰਡਿਆਲਾ (ਸਿਮਰਤ ਪਾਲ ਸਿੰਘ): ਨਜ਼ਦੀਕੀ ਪਿੰਡ ਨੰਗਲ ਗੁਰੂ ਵਿੱਚ ਕਿਰਾਏ ਦੇ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਵਿੱਚੋਂ...
Representational.
Advertisement

ਜੰਡਿਆਲਾ (ਸਿਮਰਤ ਪਾਲ ਸਿੰਘ):

ਨਜ਼ਦੀਕੀ ਪਿੰਡ ਨੰਗਲ ਗੁਰੂ ਵਿੱਚ ਕਿਰਾਏ ਦੇ ਮਕਾਨ ’ਚ ਚੱਲ ਰਹੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਨੰਗਲ ਗੁਰੂ ਵਿੱਚ ਬੀਤੀ ਸ਼ਾਮ ਨੂੰ ਵਾਪਰੀ। ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਘਰ ਅੰਦਰ ਰੱਖੀ ਹੋਈ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਕੰਧਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਧਮਾਕੇ ਵਿੱਚ ਘਰ ਦੀ ਛੱਤ ਉੱਡ ਗਈ ਅਤੇ ਕੰਧਾਂ ਵੀ ਡਿੱਗ ਪਈਆਂ। ਇਸ ਹਾਦਸੇ ਵਿੱਚ ਘਰ ਦੀ ਮਾਲਕਣ ਕੁਲਦੀਪ ਕੌਰ ਸਣੇ ਛੇ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕੁਲਦੀਪ ਕੌਰ ਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਟਾਕੇ ਬਣਵਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਭਿੰਡਰ ਦੇ ਕਿਸੇ ਵਿਅਕਤੀ ਨੇ ਇਸ ਘਰ ਨੂੰ ਬੀਤੇ ਦੋ ਮਹੀਨਿਆਂ ਤੋਂ ਕਿਰਾਏ ’ਤੇ ਲਿਆ ਹੋਇਆ ਸੀ ਅਤੇ ਇੱਥੇ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ।

Advertisement

Advertisement
Tags :
Firecracker factoryfour injuredpunjabPunjabi khabarPunjabi NewsTwo killed
Show comments