ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਦੇ ਸਹਾਇਕ ਸਬ-ਇੰਸਪੈਕਟਰ ਵੱਲੋਂ ਸਾਬਕਾ ਫ਼ੌਜੀ ਦੀ ਬੇਰਹਿਮੀ ਨਾਲ ਕੁੱਟਮਾਰ

ਬਾਹਾਂ ਬੰਨ੍ਹ ਕੇ ਪੰਜ ਘੰਟੇ ਕਾਰ ਵਿੱਚ ਇੱਧਰ-ਉੱਧਰ ਘੁਮਾਇਆ
ਥਾਣੇ ਪਹੁੰਚਣ ’ਤੇ ਗੱਡੀ ਵਿੱਚੋਂ ਉੱਤਰਦਾ ਹੋਇਆ ਪੀੜਤ ਗੁਰਨਾਮ ਸਿੰਘ, ਜਿਸ ਦੇ ਹੱਥ ਪਿੱਛੇ ਬੰਨ੍ਹੇ ਗਏ ਹਨ। -ਫ਼ੋਟੋ: ਕੇ ਪੀ ਸਿੰਘ
Advertisement

ਪੁਲੀਸ ਸਟੇਸ਼ਨ ਪੁਰਾਣਾ ਸ਼ਾਲਾ ਅਧੀਨ ਆਉਂਦੇ ਪਿੰਡ ਜਗਤਪੁਰ ਖ਼ੁਰਦ ਦੇ ਇੱਕ ਪਰਿਵਾਰ ਵਿੱਚ ਚਲਦੇ ਮਾਮੂਲੀ ਝਗੜੇ ਨੂੰ ਲੈ ਕੇ ਪੰਜਾਬ ਪੁਲੀਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ਨੇ ਸਾਬਕਾ ਫ਼ੌਜੀ ਗੁਰਨਾਮ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਇਹੀ ਨਹੀਂ ਸਾਬਕਾ ਫ਼ੌਜੀ ਗੁਰਨਾਮ ਸਿੰਘ ਨੇ ਦੋਸ਼ ਲਾਇਆ ਕਿ ਇਹ ਏਐੱਸਆਈ ਕੁੱਟਮਾਰ ਕਰਦਾ ਹੋਇਆ ਉਸ ਨੂੰ ਕਥਿਤ ਤੌਰ ’ਤੇ ਘਰੋਂ ਚੁੱਕ ਕੇ ਲੈ ਗਿਆ ਅਤੇ ਉਸ ਦੀਆਂ ਬਾਹਾਂ ਬਣ ਕੇ ਗੱਡੀ ਵਿੱਚ ਬਿਠਾ ਕੇ ਪੰਜ ਘੰਟੇ ਇੱਧਰ-ਉੱਧਰ ਘੁਮਾਉਂਦਾ ਰਿਹਾ ਅਤੇ ਉਸ ਨਾਲ ਕਾਫ਼ੀ ਮਾਰ ਕੁਟਾਈ ਕੀਤੀ ਗਈ।

ਪੀੜਤ ਸਾਬਕਾ ਫ਼ੌਜੀ ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਏਐੱਸਆਈ ਉਸ ਦੀ ਨੂੰਹ ਗੁਰਮੀਤ ਕੌਰ ਦਾ ਰਿਸ਼ਤੇ ’ਚ ਸਕਾ ਮਾਸੜ ਲੱਗਦਾ ਹੈ। ਉਸ ਦੇ ਘਰ ਵਿੱਚ ਆਪਣੀ ਨੂੰਹ ਨਾਲ ਮਾਮੂਲੀ ਤਕਰਾਰ ਜ਼ਰੂਰ ਹੋਈ ਸੀ ਜਿਸ ਤੋਂ ਬਾਅਦ ਦੇਰ ਸ਼ਾਮ ਏਐੱਸਆਈ ਇੱਕ ਹੋਰ ਸਾਥੀ ਪੁਲੀਸ ਮੁਲਾਜ਼ਮ ਸਮੇਤ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਇਆ ਅਤੇ ਕੋਈ ਵੀ ਅਪੀਲ-ਦਲੀਲ ਸੁਣਨ ਤੋਂ ਬਿਨਾਂ ਹੀ ਉਸ ਦੀ ਬੇਰਹਿਮੀ ਨਾਲ ਮਾਰ-ਕੁਟਾਈ ਸ਼ੁਰੂ ਕਰ ਦਿੱਤੀ। ਪਿੰਡ ਦੇ ਸਰਪੰਚ ਅਤੇ ਗੁਆਂਢ ਦੀਆਂ ਔਰਤਾਂ ਵੱਲੋਂ ਸਹਾਇਕ ਥਾਣੇਦਾਰ ਤੋਂ ਪੀੜਤ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਥਿਤ ਤੌਰ ’ਤੇ ਔਰਤਾਂ ਨੂੰ ਵੀ ਧੱਕੇ ਮਾਰੇ। ਥਾਣੇਦਾਰ ਵੱਲੋਂ ਪੀੜਤ ਸਾਬਕਾ ਫ਼ੌਜੀ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਸਰਕਾਰੀ ਗੱਡੀ ਵਿੱਚ ਸੁੱਟ ਕੇ ਲੈ ਗਿਆ ਅਤੇ ਉਸ ਨੂੰ ਪੰਜ ਘੰਟੇ ਘੁਮਾਉਂਦਾ ਰਿਹਾ ਅਤੇ ਪੁਰਾਣਾ ਸ਼ਾਲਾ ਥਾਣੇ ਲੈ ਗਿਆ ਜਿੱਥੇ ਥਾਣਾ ਮੁਖੀ ਦੀ ਮੌਜੂਦਗੀ ਵਿੱਚ ਉਸ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ ਅਤੇ ਉਸ ਦੇ ਹੱਥ ਖੁਲ੍ਹਵਾਏ ਗਏ। ਪੀੜਤ ਨੇ ਦੱਸਿਆ ਕਿ ਉਸ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀ। ਕਿਸੇ ਔਰਤ ਨੇ ਉਸ ਦੀ ਨੂੰਹ ਦਾ ਨਾਂ ਲੈ ਕੇ ‌112 ਨੰਬਰ ’ਤੇ ਝੂਠੀ ਕਾਲ ਕੀਤੀ ਸੀ ।

Advertisement

ਉੱਥੇ ਹੀ ਸਾਬਕਾ ਫ਼ੌਜੀ ਗੁਰਨਾਮ ਸਿੰਘ ਦੀ ਨੂੰਹ ਦਾ ਕਹਿਣਾ ਹੈ ਕਿ ਟਿਊਸ਼ਨ ’ਤੇ ਅਧਿਆਪਕਾਂ ਵੱਲੋਂ ਬੱਚੇ ਨਾਲ ਮਾਰ ਕੁਟਾਈ ਨੂੰ ਲੈ ਕੇ ‌ਘਰ ਵਿੱਚ ਮਾਮੂਲੀ ਜਿਹੀ ਤਕਰਾਰ ਹੋਈ ਸੀ ‌ਪਰ ਉਸ ਨੇ ਇਸ ਦੀ ਸ਼ਿਕਾਇਤ ਪੁਲੀਸ ਜਾਂ ਫਿਰ 112 ਨੰਬਰ ’ਤੇ ਨਹੀਂ ਕੀਤੀ ਸੀ। ਉਸ ਨੇ ਸਿਰਫ਼ ਆਪਣੀ ਮਾਸੀ ਨਾਲ ਗੱਲ ਕੀਤੀ ਸੀ। ਉਸ ਦੇ ਮਾਸੜ ਨੇ ਉਸ ਦੇ ਸਹੁਰੇ ਨਾਲ ‌ਜੋ ਕੀਤਾ ਹੈ, ਉਹ ਗ਼ਲਤ ਹੈ।

ਇਸ ਸਬੰਧੀ ਐੱਸਐੱਸਪੀ ਆਦਿੱਤਿਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਜਾਂਚ ਮਗਰੋਂ ਮੁਲਜ਼ਮ ਮੁਲਾਜ਼ਮ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Advertisement
Show comments