ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਦੀ ਰਹਿੰਦੀ ਆਸ ’ਤੇ ਵੀ ਫਿਰਿਆ ਪਾਣੀ

ਬਾਸਮਤੀ ਦੀ ਕਿਸਮ 1718 ਨੂੰ ਨਹੀਂ ਲੱਗੇ ਦਾਣੇ; ਕਿਸਾਨਾਂ ਨੇ ਮੁਆਵਜ਼ਾ ਮੰਗਿਆ
ਫਸਲ ਨੂੰ ਦਾਣੇ ਨਾ ਲੱਗਣ ਦੀ ਸਮੱਸਿਆ ਬਾਰੇ ਦੱਸਦਾ ਹੋਇਆ ਕਿਸਾਨ।
Advertisement

ਸੁਖਦੇਵ ਸਿੰਘ

ਇਲਾਕੇ ’ਚ ਆਏ ਭਿਆਨਕ ਹੜਾਂ ਤੋਂ ਬਾਅਦ ਕਿਸਾਨਾਂ ਦਾ ਸਹਾਰਾ ਬਣਨ ਵਾਲੀ ਬਾਸਮਤੀ ਦੀ ਫਸਲ ਨੂੰ ਦਾਣੇ ਨਾ ਲੱਗਣ ਕਾਰਨ ਕਿਸਾਨਾਂ ਦੀਆਂ ਰਹਿੰਦੀਆਂ ਆਸਾਂ ’ਤੇ ਵੀ ਪਾਣੀ ਫਿਰ ਗਿਆ ਹੈ। ਪਿਛੇਤੀ ਕਿਸਮ ਦੀ ਫਸਲ ਬਾਸਮਤੀ 1718 ਜੋ ਕਿ ਬਾਕੀ ਫਸਲਾਂ ਨਾਲੋਂ ਹੜ ਆਉਣ ਤੋਂ ਬਾਅਦ ਪੂਰੀ ਤਰਾਂ ਹਰੀ ਹੋ ਗਈ ਸੀ।

Advertisement

ਕਿਸਾਨਾਂ ਨੂੰ ਆਸ ਸੀ ਕਿ ਬਾਸਮਤੀ ਦੀ ਕਿਸਮ 1692, 1509 ਅਤੇ ਪਰਮਲ ਝੋਨੇ ਦੀ ਬਜਾਏ ਬਸਮਤੀ 1718 ਕਿਸਮ ਵਧੀਆ ਝਾੜ ਦੇ ਕੇ ਕਿਸਾਨਾਂ ਦੀ ਆਰਥਿਕ ਪੱਖੋਂ ਬਾਂਹ ਫੜੇਗੀ ਪਰ ਕੁਝ ਸਮੇਂ ਬਾਅਦ ਇਸ ਫਸਲ ਨੂੰ ਦਾਣੇ ਨਾਂ ਲੱਗਣ ਦੇ ਸਿੱਟੇ ਵਜੋਂ ਕਿਸਾਨ ਖੜੀ ਫਸਲ ਨੂੰ ਜਾਂ ਤਾਂ ਪੈਲੀਆਂ ਵਿੱਚ ਹੀ ਵਾਹ ਰਹੇ ਹਨ ਜਾਂ ਇਸ ਦੀ ਕਟਾਈ ਕਰਕੇ ਪਸ਼ੂਆਂ ਨੂੰ ਚਾਰੇ ਦੇ ਤੌਰ ’ਤੇ ਵਰਤ ਰਹੇ ਹਨ।

ਕਿਸਾਨ ਸੁਖਵਿੰਦਰ ਸਿੰਘ, ਬੂਟਾ ਸਿੰਘ, ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦਸ ਦਸ ਏਕੜ 1718 ਕਿਸਮ ਦੀ ਬਾਸਮਤੀ ਦੀ ਫਸਲ ਹੜ ਵਿੱਚ ਡੁੱਬਣ ਤੋਂ ਬਾਅਦ ਹਰੀ ਹੋ ਗਈ ਸੀ, ਜਿਸ ਕਾਰਨ ਚੰਗੇ ਦਾਣੇ ਪੈਣ ਦੀ ਉਮੀਦ ਤਹਿਤ ਵੱਖ-ਵੱਖ ਦਵਾਈਆਂ ਦਾ ਛੜਕਾਅ ਵੀ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਦਾਣੇ ਨਹੀਂ ਪਏ ਜਿਸ ਕਾਰਨ ਉਨ੍ਹਾਂ ਨੂੰ 60 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਘਾਟਾ ਪਿਆ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਹੜਾਂ ਦੇ ਪਾਣੀ ਵਿੱਚ ਦੂਜੀਆਂ ਫਸਲਾਂ ਤਾਂ ਖਰਾਬ ਹੋ ਗਈਆਂ ਸਨ ਪਰ ਇਹ ਫਸਲ ਕੁਝ ਹੱਦ ਤੱਕ ਬਚੀ ਸੀ। ਕਿਸਾਨ ਆਗੂ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਫਸਲਾਂ ਨੂੰ ਦਾਣੇ ਨਾ ਲੱਗਣੇ ਵੱਡੀ ਗੰਭੀਰ ਸਮੱਸਿਆ ਹੈ ਕਿਉਂਕਿ ਹੜਾਂ ਦੇ ਮਾਰੇ ਕਿਸਾਨਾਂ ਨੂੰ ਮੁਆਵਜੇ ਦੀ ਰਕਮ ਵੀ ਬਹੁਤ ਘੱਟ ਮਿਲ ਰਹੀ ਹੈ ਜਿਸ ਕਾਰਨ ਆਉਣ ਵਾਲੇ ਦਸ ਸਾਲ ਕਿਸਾਨ ਦੁਬਾਰਾ ਆਪਣੀ ਜ਼ਿੰਦਗੀ ਨੂੰ ਪਟੜੀ ’ਤੇ ਨਹੀਂ ਲਿਆ ਸਕੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ।

Advertisement
Show comments