ਕੈਨੇਡਾ ਜਾਣ ਵਾਲੀ ਬਜ਼ੁਰਗ ਔਰਤ ਹਵਾਈ ਅੱਡੇ ਤੋਂ ਲਾਪਤਾ
ਥਾਣਾ ਡੇਹਲੋਂ ਦੇ ਪਿੰਡ ਕਿਲਾ ਰਾਏਪੁਰ ਰਹਿੰਦੀ ਬਜ਼ੁਰਗ ਔਰਤ ਕੈਨੇਡਾ ਜਾਣ ਲਈ ਦਿੱਲੀ ਹਵਾਈ ਅੱਡੇ ਗਈ ਅਚਾਨਕ ਲਾਪਤਾ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੁਖਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ...
Advertisement
ਥਾਣਾ ਡੇਹਲੋਂ ਦੇ ਪਿੰਡ ਕਿਲਾ ਰਾਏਪੁਰ ਰਹਿੰਦੀ ਬਜ਼ੁਰਗ ਔਰਤ ਕੈਨੇਡਾ ਜਾਣ ਲਈ ਦਿੱਲੀ ਹਵਾਈ ਅੱਡੇ ਗਈ ਅਚਾਨਕ ਲਾਪਤਾ ਹੋ ਗਈ। ਇਸ ਸਬੰਧੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੁਖਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਰੁਪਿੰਦਰ ਕੌਰ (72) ਡਿਪਰੈਸ਼ਨ ਦੀ ਮਰੀਜ਼ ਹੈ। ਉਹ ਕੈਨੇਡਾ ਵਿੱਚ ਵਿਆਹ ’ਤੇ ਜਾਣ ਲਈ ਦਿੱਲੀ ਹਵਾਈ ਅੱਡੇ ਗਈ ਸੀ। ਉਸ ਤੋਂ ਬਾਅਦ ਮਾਂ ਨਾਲ ਫੋਨ ’ਤੇ ਕੋਈ ਸੰਪਰਕ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਕਾਰਨ ਪਰਿਵਾਰ ਦੇ ਸਾਰੇ ਜੀਅ ਪ੍ਰੇਸ਼ਾਨ ਹਨ। ਪੁਲੀਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਉਨ੍ਹਾਂ ਰੁਪਿੰਦਰ ਕੌਰ ਦੀ ਭਾਲ ਕਰਨ ਦੀ ਮੰਗ ਕੀਤੀ ਹੈ। ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement