ਜ਼ਮੀਨੀ ਵਿਵਾਦ ਕਾਰਨ ਵੱਡੇ ਭਰਾ ਨੂੰ ਟਰੈਕਟਰ ਹੇਠ ਦਰੜਿਆ
ਪਿੰਡ ਕਾਲੇਕੇ ਨੇੜੇ ਜ਼ਮੀਨੀ ਵਿਵਾਦ ਕਾਰਨ ਇਕ ਭਰਾ ਨੇ ਆਪਣੇ ਸਕੇ ਭਰਾ ’ਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਧਨੌਲਾ ਪੁਲੀਸ ਵਾਰਦਾਤ...
Advertisement
ਪਿੰਡ ਕਾਲੇਕੇ ਨੇੜੇ ਜ਼ਮੀਨੀ ਵਿਵਾਦ ਕਾਰਨ ਇਕ ਭਰਾ ਨੇ ਆਪਣੇ ਸਕੇ ਭਰਾ ’ਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਧਨੌਲਾ ਪੁਲੀਸ ਵਾਰਦਾਤ ਵਾਲੀ ਜਗ੍ਹਾ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਕਾਲੇਕੇ ਤੋਂ ਆਪਣੇ ਘਰ ਬਰਨਾਲਾ ਆ ਰਿਹਾ ਸੀ। ਇਸ ਦੌਰਾਨ ਟਰੈਕਟਰ ’ਤੇ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ ਆ ਰਿਹਾ ਸੀ। ਉਸ ਨੇ ਆਪਣੇ ਭਰਾ ’ਤੇ ਟਰੈਕਟਰ ਚੜ੍ਹਾ ਦਿੱਤਾ ਜਿਸ ਕਾਰਨ ਜੋਗਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਸੁਖਦੇਵ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ ਦਾ ਟਾਇਰ ਨਿਕਲ ਗਿਆ। ਦੱਸਣਾ ਬਣਦਾ ਹੈ ਕਿ ਜੋਗਿੰਦਰ ਸਿੰਘ ਪੁਲੀਸ ਮਹਿਕਮੇ ’ਚ ਥਾਣੇਦਾਰ ਵਜੋਂ ਮਾਲੇਰਕੋਟਲਾ ਵਿਚ ਤਾਇਨਾਤ ਸੀ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement