ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹ ਸਮਾਗਮ ਦੌਰਾਨ ਲਾੜੀ ਦੇ ਸਿਰ ’ਚ ਗੋਲੀ ਵੱਜੀ; ਹਸਪਤਾਲ ’ਚ ਜ਼ੇਰੇ ਇਲਾਜ

ਰਿਸ਼ਤੇਦਾਰਾਂ ਵੱਲੋਂ ਕੀਤੇ ਜਾ ਰਹੇ ਸਨ ਹਵਾਈ ਫਾਇਰ
Advertisement

ਫਿਰੋਜ਼ਪੁਰ, 10 ਨਵੰਬਰ

Bride critically injured after bullet hits her head during marriage celebrations: ਇੱਥੋਂ ਦੇ ਪਿੰਡ ਖਾਈ ਫੇਮੇ ਕੀ ਨੇੜਲੇ ਮੈਰਿਜ ਪੈਲੇਸ ਵਿੱਚ ਅੱਜ ਵਿਆਹ ਸਮਾਗਮ ਦੌਰਾਨ ਲਾੜੀ ਦੇ ਸਿਰ ਵਿਚ ਗੋਲੀ ਵੱਜੀ ਤੇ ਉਸ ਦੀ ਹਾਲਤ ਗੰਭੀਰ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਆਹ ਸਮਾਗਮ ’ਚ ਕੁਝ ਰਿਸ਼ਤੇਦਾਰ ਹਵਾ ਵਿਚ ਗੋਲੀਆਂ ਚਲਾ ਰਹੇ ਸਨ ਤਾਂ ਇਕ ਗੋਲੀ ਉਸ ਦੇ ਆਣ ਵੱਜੀ।

Advertisement

ਜਾਣਕਾਰੀ ਅਨੁਸਾਰ ਪਿੰਡ ਹਾਸ਼ਮ ਤੂਤ ਦੇ ਬਾਜ ਸਿੰਘ ਦੀ ਧੀ ਬਲਜਿੰਦਰ ਕੌਰ (23) ਦਾ ਵਿਆਹ ਤਰਨ ਤਾਰਨ ਜ਼ਿਲ੍ਹੇ ਦੇ ਸਰਹਾਲੀ ਕਲਾਂ ਦੇ ਗੁਰਪ੍ਰੀਤ ਸਿੰਘ ਨਾਲ ਪਿੰਡ ਖਾਈ ਫੇਮੇ ਕੀ ਨੇੜੇ ਮੈਰਿਜ ਪੈਲੇਸ ਵਿੱਚ ਹੋ ਰਿਹਾ ਸੀ ਤੇ ਵਿਆਹ ਸਮਾਗਮ ਦੌਰਾਨ ਰਿਸ਼ਤੇਦਾਰ ਵਲੋਂ ਹਵਾ ਵਿਚ ਚਲਾਈ ਗੋਲੀ ਬਲਜਿੰਦਰ ਕੌਰ ਦੇ ਸਿਰ ਵਿਚ ਵੱਜੀ ਜਿਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਪ ਪੁਲੀਸ ਕਪਤਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੀਸੀਟੀਵੀ ਫੁਟੇਜ ਖੰਘਾਲ ਰਹੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ

Advertisement
Show comments