ਸ਼ਮਸ਼ਾਨਘਾਟ ’ਚ ਪਾਣੀ ਹੋਣ ਕਾਰਨ ਸੜਕ ਕਿਨਾਰੇ ਕੀਤਾ ਸਸਕਾਰ
ਸ਼ਾਹਕੋਟ ( ਪੱਤਰ ਪ੍ਰੇਰਕ): ਸਥਾਨਕ ਸਬ ਡਿਵੀਜ਼ਨ ਵਿੱਚ ਆਏ ਹੜ੍ਹ ਨੇ ਜਿੱਥੇ ਵੱਡੀ ਪੱਧਰ ’ਤੇ ਤਬਾਹੀ ਮਚਾਈ ਹੈ, ਉੱਥੇ ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਵਿੱਛੜਿਆਂ ਦਾ ਸਸਕਾਰ ਕਰਨ ਲਈ ਸੁੱਕਾ ਥਾਂ ਲੱਭਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ...
Advertisement
ਸ਼ਾਹਕੋਟ ( ਪੱਤਰ ਪ੍ਰੇਰਕ): ਸਥਾਨਕ ਸਬ ਡਿਵੀਜ਼ਨ ਵਿੱਚ ਆਏ ਹੜ੍ਹ ਨੇ ਜਿੱਥੇ ਵੱਡੀ ਪੱਧਰ ’ਤੇ ਤਬਾਹੀ ਮਚਾਈ ਹੈ, ਉੱਥੇ ਹੁਣ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਵਿੱਛੜਿਆਂ ਦਾ ਸਸਕਾਰ ਕਰਨ ਲਈ ਸੁੱਕਾ ਥਾਂ ਲੱਭਣ ਲਈ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵੇਲੇ ਤਹਿਸੀਲ ਦੇ ਕਰੀਬ 25-30 ਪਿੰਡ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ। ਪਿੰਡ ਗਿੱਦੜਪਿੰਡੀ ਦੇ ਵੀ ਦੋਵੇਂ ਸ਼ਮਸ਼ਾਨਘਾਟ ਇਸ ਦੀ ਮਾਰ ਹੇਠ ਆਏ ਹੋਏ ਹਨ, ਜਿਸ ਕਰਕੇ ਪਿੰਡ ਦੇ ਬਜ਼ੁਰਗ ਸੋਹਣ ਸਿੰਘ (90) ਪੁੱਤਰ ਬਿਸ਼ਨ ਸਿੰਘ ਦੇ ਸਸਕਾਰ ਲਈ ਪਰਿਵਾਰ ਨੂੰ ਕਿਤੇ ਸੁੱਕਾ ਥਾਂ ਨਹੀਂ ਮਿਲਿਆ। ਸਸਕਾਰ ਲਈ ਸੁੱਕੇ ਥਾਂ ਅਤੇ ਬਾਲਣ ਦੀ ਕਿੱਲਤ ਕਾਰਨ ਮਜਬੂਰੀ ਵਸ ਪਰਿਵਾਰਕ ਮੈਂਬਰਾਂ ਨੂੰ ਬਜ਼ੁਰਗ ਦਾ ਸਸਕਾਰ ਪਿੰਡ ਦੇ ਬੱਸ ਅੱਡੇ ਨੇੜੇ ਸੜਕ ਕਿਨਾਰੇ ਕਰਨਾ ਪਿਆ।
Advertisement
Advertisement