ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੇਰਾਬੱਸੀ ਚ ਮੀਂਹ ਨਾਲ ਹੜ੍ਹ ਵਰਗੀ ਸਥਿਤੀ ਬਣੀ

ਡੇਰਾਬੱਸੀ ਅਤੇ ਜ਼ੀਰਕਪੁਰ ਦੇ ਕਈ ਪਿੰਡ ਅਤੇ ਸੁਸਾਇਟੀਆ ਪਾਣੀ ਚ ਡੁੱਬੀ
Advertisement

ਹਰਜੀਤ ਸਿੰਘ

ਡੇਰਾਬੱਸੀ, 9 ਜੁਲਾਈ

Advertisement

ਡੇਰਾਬੱਸੀ ਅਤੇ ਜ਼ੀਰਕਪੁਰ ਖੇਤਰ ਵਿੱਚ ਦੋ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨਾਲ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਦੋਵੇਂ ਖੇਤਰਾਂ ਵਿੱਚ ਲੰਘ ਰਹੇ ਨਦੀ ਨਾਲੇ ਅਤੇ ਬਰਸਾਤੀ ਚੋਅ ਪੂਰੇ ਭਰ ਕੇ ਚੱਲ ਰਹੇ ਹਨ। ਹਰ ਪਾਸੇ ਪਾਣੀ ਭਰਨ ਕਾਰਨ ਆਮ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਖੜ੍ਹ ਗਿਆ ਹੈ।

ਦੋਵਾਂ ਸ਼ਹਿਰਾਂ ਵਿਚ ਕਈ ਰਿਹਾਇਸ਼ੀ ਸੁਸਾਇਟੀਆਂ ਪਾਣੀ ਵਿਚ ਡੁੱਬ ਗਈਆਂ ਹਨ। ਸਭ ਤੋਂ ਮਾੜੀ ਹਾਲਤ ਡੇਰਾਬੱਸੀ ਹੈਬਤਪੁਰ ਸੜਕ ’ਤੇ ਗੁਲਮੋਹਰ ਸਿਟੀ ਐਕਸਟੈਂਸ਼ਨ ਵਿਚ ਬਣੀ ਹੋਈ ਹੈ। ਸੁਸਾਇਟੀ ਵਿੱਚ ਪਾਣੀ ਭਰਨ ਕਾਰਨ ਪੂਰੀ ਸੁਸਾਇਟੀ ਪਾਣੀ ਚ ਡੁੱਬ ਗਈ ਹੈ ਅਤੇ ਲੋਕ ਅਪਣੇ ਫਲੈਟ ਵਿੱਚ ਫਸ ਕੇ ਰਹਿ ਗਏ ਹਨ। ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਵੱਲੋਂ ਕਿਸ਼ਤੀ ਦੀ ਮਦਦ ਨਾਲ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲੋੜੀਂਦੇ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਦੇ ਗੁਰਦੇਵ ਨਗਰ, ਸ਼ਿਵਾਲਿਕ ਵਿਹਾਰ, ਵੀ ਆਈ ਪੀ ਰੋਡ, ਬਲਟਾਣਾ ਖੇਤਰ, ਗਾਜ਼ੀਪੁਰ ਸਣੇ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ। ਇਸੇ ਤਰ੍ਹਾਂ ਡੇਰਾਬੱਸੀ ਦੇ ਦਰਜਨਾਂ ਪਿੰਡਾਂ ਵਿੱਚ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ ਜਦਕਿ ਪ੍ਰਸ਼ਾਸਨ ਲਾਚਾਰ ਨਜ਼ਰ ਆ ਰਿਹਾ ਹੈ। ਡੇਰਾਬੱਸੀ ਤੋਂ ਲੰਘ ਰਹੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜੋ ਨੇੜਲੇ ਪਿੰਡਾਂ ਲਈ ਖਤਰੇ ਦੀ ਘੰਟੀ ਹੈ।

Advertisement
Tags :
ਸਥਿਤੀਹੜ੍ਹਡੇਰਾਬੱਸੀਮੀਂਹਵਰਗੀ
Show comments