ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਸ਼ੇੜੀ ਨੇ ਘਰ ਨੂੰ ਅੱਗ ਲਾਈ, ਸਾਮਾਨ ਸੜਿਆ

ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ’ਤੇ ਪਾਇਆ ਕਾਬੂ; ਪਰਿਵਾਰ ਵੱਲੋਂ ਮੁਆਵਜ਼ੇ ਦੀ ਮੰਗ
ਘਟਨਾ ਮਗਰੋਂ ਪੀੜਤ ਨੂੰ ਦਿਲਾਸਾ ਦਿੰਦੀ ਹੋਈ ਇਕ ਔਰਤ।
Advertisement

ਮੁਖਤਿਆਰ ਸਿੰਘ ਨੋਗਾਵਾਂ

ਹਲਕਾ ਸਨੌਰ ਦੇ ਪਿੰਡ ਨਗਰ ਵਿੱਚ ਬੀਤੀ ਰਾਤ ਦੋ ਵਜੇ ਦੇ ਕਰੀਬ ਨਸ਼ੇੜੀ ਬਲਵੀਰ ਸਿੰਘ ਸੋਢੀ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਤਨੀ ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ। ਪਹਿਲਾਂ ਵੀ ਉਸ ਨੇ ਘਰ ਨੂੰ ਅੱਗ ਲਗਾਈ ਸੀ। ਅੱਜ ਅੱਗ ਕਾਰਨ ਕਣਕ, ਕੱਪੜੇ, ਰਾਸ਼ਨ, ਜ਼ਰੂਰੀ ਕਾਗ਼ਜ਼, ਅਧਾਰ ਕਾਰਡ, ਬੱਚਿਆਂ ਦੇ ਸਰਟੀਫਿਕੇਟ, ਬੈਂਕ ਦੀ ਕਾਪੀ, ਕੁੱਝ ਨਗਦੀ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।

Advertisement

ਸੁਨੀਤਾ ਦੇਵੀ ਨੇ ਨਸ਼ੇੜੀ ਪਤੀ ਬਲਵੀਰ ਸਿੰਘ ਸੋਢੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਸੁਨੀਤਾ ਨੇ ਕਿਹਾ ਕਿ ਉਨ੍ਹਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਵਾਰ ਪਹਿਲਾਂ ਵੀ ਇਸ ਨਸ਼ੇੜੀ ਵੱਲੋਂ ਘਰ ’ਚ ਅੱਗ ਲਗਾਈ ਗਈ ਸੀ। ਪਰਿਵਾਰ ਦੀ ਰਿਸਤੇਦਾਰਾਂ ਤੇ ਪਿੰਡ ਵਾਸੀਆਂ ਨੇ ਮਦਦ ਕੀਤੀ ਸੀ। ਸੁਨੀਤਾ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਸਨੌਰ ਵਿੱਚ ਸ਼ਿਕਾਇਤ ਦਰਜ਼ ਕਰਵਾ ਦਿੱਤੀ ਗਈ ਹੈ।

Advertisement