ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ
ਨਿੱਜੀ ਪੱਤਰ ਪ੍ਰੇਰਕ ਫ਼ਿਰੋਜ਼ਪੁਰ, 27 ਅਪਰੈਲ ਸਰਹੱਦੀ ਖੇਤਰ ਵਿੱਚ ਤਾਇਨਾਤ ਬੀਐੱਸਐੱਫ ਦੀ 160 ਬਟਾਲੀਅਨ ਨੂੰ ਪਿੰਡ ਜਖਰਾਂਵਾਲਾ ਦੇ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਬਟਾਲੀਅਨ ਦੇ ਕਮਾਂਡਰ ਇੰਸਪੈਕਟਰ ਮੁਕੇਸ਼ ਬਾਬੂ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿੱਚ ਕੇਸ ਦਰਜ ਕਰ...
Advertisement
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 27 ਅਪਰੈਲ
Advertisement
ਸਰਹੱਦੀ ਖੇਤਰ ਵਿੱਚ ਤਾਇਨਾਤ ਬੀਐੱਸਐੱਫ ਦੀ 160 ਬਟਾਲੀਅਨ ਨੂੰ ਪਿੰਡ ਜਖਰਾਂਵਾਲਾ ਦੇ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਬਟਾਲੀਅਨ ਦੇ ਕਮਾਂਡਰ ਇੰਸਪੈਕਟਰ ਮੁਕੇਸ਼ ਬਾਬੂ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਤਸਕਰਾਂ ਨਾਲ ਮਿਲੀਭੁਗਤ ਕਰਕੇ ਕੁਝ ਵਿਅਕਤੀਆਂ ਨੇ ਸਰਹੱਦ ਰਾਹੀਂ ਡਰੋਨ ਮੰਗਵਾਇਆ ਹੈ। ਇਹ ਡਰੋਨ ਗੁਰਮੇਜ ਸਿੰਘ ਵਾਸੀ ਪਿੰਡ ਜਖਰਾਂਵਾਲਾ ਦੇ ਖੇਤ ਵਿੱਚ ਡਿੱਗਿਆ ਹੋਇਆ ਹੈ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਦੱਸੇ ਗਏ ਸਥਾਨ ਤੋਂ ਡੀਜੇਆਈ ਮਾਵਿਕ 3 ਕਲਾਸਿਕ ਮਾਰਕਾ ਡਰੋਨ ਬਰਾਮਦ ਹੋਇਆ, ਜਿਸ ਦਾ ਭਾਰ ਤਕਰੀਬਨ 820 ਗ੍ਰਾਮ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement