ਡਾ. ਰਣਜੀਤ ਕੌਰ ਕਪੂਰ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ
ਉੱਘੇ ਵਿਦਵਾਨ ਤੇ ਪੱਤਰਕਾਰਤਾ ਦੇ ਉਸਤਾਦ ਡਾ. ਨਰਿੰਦਰ ਸਿੰਘ ਕਪੂਰ ਦੀ ਪਤਨੀ ਰਣਜੀਤ ਕੌਰ ਕਪੂਰ ਨਮਿੱਤ ਸ਼ਰਧਾਂਜਲੀ ਸਮਾਰੋਹ 8 ਅਗਸਤ ਨੂੰ ਗੁਰਦੁਆਰਾ ਸਿੰਘ ਸਭਾ ਫ਼ੇਜ਼-2 ਅਰਬਨ ਅਸਟੇਟ ਪਟਿਆਲਾ ਵਿਚ ਹੋਵੇਗਾ। ਇਸ ਬਾਰੇ ਡਾ. ਨਰਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਇਹ ਸ਼ਰਧਾਂਜਲੀ 12 ਵਜੇ ਤੋਂ 1 ਵਜੇ ਤੱਕ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਰਣਜੀਤ ਕੌਰ ਨਾਮੁਰਾਦ ਕੈਂਸਰ ਦੀ ਲੰਬੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਡਾ. ਰਣਜੀਤ ਕੌਰ ਕਪੂਰ ਨੇ ਪੰਜਾਬੀ ਯੂਨੀਵਰਸਿਟੀ ਵਿਚ 1998 ਤੋਂ 2001 ਤੱਕ ਅੰਗਰੇਜ਼ੀ ਵਿਭਾਗ ਦੀ ਅਗਵਾਈ ਕੀਤੀ ਅਤੇ 2003 ਵਿੱਚ ਸੇਵਾ-ਮੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਭਾਸ਼ਾ ਫੈਕਲਟੀ ਦੇ ਡੀਨ ਵਜੋਂ ਵੀ ਸੇਵਾਵਾਂ ਨਿਭਾਈਆਂ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਡਾ. ਨਰਿੰਦਰ ਕਪੂਰ ਦੇ ਸਿਰਜਣ ਸੰਸਾਰ ਵਿਚ ਡਾ. ਰਣਜੀਤ ਕੌਰ ਦਾ ਵੱਡਾ ਯੋਗਦਾਨ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦਾ ਸਮਾਂ ਅੰਗਰੇਜ਼ੀ ਵਿਭਾਗ ਦਾ ਸੁਨਹਿਰੀ ਸਮਾਂ ਕਿਹਾ ਜਾਂਦਾ ਹੈ।