ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਏਆਈ ਦੀ ਵੱਖ-ਵੱਖ ਖੇਤਰਾਂ ’ਚ ਵਰਤੋਂ ਬਾਰੇ ਚਰਚਾ

ਜਗਮੋਹਨ ਸਿੰਘ ਰੂਪਨਗਰ, 28 ਜਨਵਰੀ ਇੱਥੇ ਆਈਆਈਟੀ ਰੂਪਨਗਰ ਵਿੱਚ ਵਿਸ਼ਵ ਪੱਧਰੀ ਪੈਨ ਆਈਆਈਟੀ ਵਰਲਡ ਆਫ ਤਕਨਾਲੋਜੀ ਸੈਟੇਲਾਈਟ ਕਾਨਫਰੰਸ ਕੀਤੀ ਗਈ। ਇਸ ਦੌਰਾਨ ਅਕਾਦਮਿਕ, ਉਦਯੋਗਿਕ ਅਤੇ ਰੱਖਿਆ ਮਾਹਿਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਇੰਡਸਟਰੀਅਲ ਸਕਿੱਲਜ਼ 5.0 ਅਤੇ ਡਿਫੈਂਸ ਤਕਨਾਲੋਜੀ ਸਬੰਧੀ ਵਿਚਾਰ-ਵਟਾਂਦਰਾ ਕੀਤਾ।...
ਵ੍ਹੀਲਜ਼ ਗਲੋਬਲ ਫਾਊਂਡੇਸ਼ਨ ਨਾਲ ਸਮਝੌਤਾ ਕਰਦੇ ਹੋਏ ਆਈਆਈਟੀ ਰੂਪਨਗਰ ਦੇ ਅਧਿਕਾਰੀ।
Advertisement

ਜਗਮੋਹਨ ਸਿੰਘ

ਰੂਪਨਗਰ, 28 ਜਨਵਰੀ

Advertisement

ਇੱਥੇ ਆਈਆਈਟੀ ਰੂਪਨਗਰ ਵਿੱਚ ਵਿਸ਼ਵ ਪੱਧਰੀ ਪੈਨ ਆਈਆਈਟੀ ਵਰਲਡ ਆਫ ਤਕਨਾਲੋਜੀ ਸੈਟੇਲਾਈਟ ਕਾਨਫਰੰਸ ਕੀਤੀ ਗਈ। ਇਸ ਦੌਰਾਨ ਅਕਾਦਮਿਕ, ਉਦਯੋਗਿਕ ਅਤੇ ਰੱਖਿਆ ਮਾਹਿਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਇੰਡਸਟਰੀਅਲ ਸਕਿੱਲਜ਼ 5.0 ਅਤੇ ਡਿਫੈਂਸ ਤਕਨਾਲੋਜੀ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਵ੍ਹੀਲਜ਼ ਗਲੋਬਲ ਫਾਊਂਡੇਸ਼ਨ ਨੇ ਆਈਆਈਟੀ ਰੂਪਨਗਰ ਨਾਲ ਮੈਮੋਰੰਡਮ ਆਫ ਅੰਡਰਸਟੇਡਿੰਗ (MOU) ’ਤੇ ਵੀ ਸਹੀ ਪਾਈ। ਆਈਆਈਟੀ ਦੇ ਡਾਇਰੈਕਟਰ ਰਾਜੀਵ ਆਹੂਜਾ ਵੱਲੋਂ ਸਮ੍ਹਾਂ ਰੋਸ਼ਨ ਕਰਨ ਮਗਰੋਂ ਇਹ ਕਾਨਫਰੰਸ ਤਿੰਨ ਸੈਸ਼ਨਾਂ ਵਿੱਚ ਹੋਈ। ਪਹਿਲੇ ਸੈਸ਼ਨ ਦੌਰਾਨ ਪ੍ਰੋ. ਨੀਰਜ ਗੋਇਲ ਨੇ ਏਆਈ ਰਾਹੀਂ ਉਦਯੋਗਾਂ ’ਚ ਆਏ ਵੱਡੇ ਬਦਲਾਅ ਬਾਰੇ ਦੱਸਿਆ। ਦੂਜੇ ਸੈਸ਼ਨ ਦੌਰਾਨ ਟੀਕੇ ਮੁਖਰਜੀ ਸੀਈਓ ਸਾਈਬਰਟੈੱਕ ਤੇ ਸੰਜੀਵ ਸੇਠੀ ਮੈਨੇਜਿੰਗ ਨਿਰਦੇਸ਼ਕ ਗਿਲਾਰਡ ਇਲੈਕਟ੍ਰਾਨਿਕਸ ਨੇ ਹੈਂਡਸ ਆਨ ਪ੍ਰੋਜੈਕਟਾਂ ਰਾਹੀਂ ਸਿੱਖਣ ’ਤੇ ਜ਼ੋਰ ਦਿੱਤਾ। ਤੀਜੇ ਸੈਸ਼ਨ ਦੌਰਾਨ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਆਈਆਈਟੀ ਦੀ ਡੀਨ ਆਈਆਰ ਐਂਡ ਏਏ ਨੇਹਾ ਸ਼ਰਦਾਨਾ ਨੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Advertisement