ਨਵਜੋਤ ਸਿੱਧੂ ਦੇ ਸਿਆਸਤ ’ਚ ਮੁੜ ਸਰਗਰਮ ਹੋਣ ਦੀ ਚਰਚਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਟਿਆਲਾ ਫੇਰੀ ਮਗਰੋਂ ਸਿਆਸੀ ਚਰਚਾ ਸ਼ੁਰੂ ਹੋਈ ਹੈ, ਜਿਥੇ ਉਨ੍ਹਾਂ ਨਾਲ ਕਾਂਗਰਸ ਦੇ ਸਮਾਣਾ ਤੋਂ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਵੀ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਪਟਿਆਲਾ ਦਾ ਕੋਈ ਵੀ ਕਾਂਗਰਸੀ ਲੀਡਰ...
Advertisement
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਟਿਆਲਾ ਫੇਰੀ ਮਗਰੋਂ ਸਿਆਸੀ ਚਰਚਾ ਸ਼ੁਰੂ ਹੋਈ ਹੈ, ਜਿਥੇ ਉਨ੍ਹਾਂ ਨਾਲ ਕਾਂਗਰਸ ਦੇ ਸਮਾਣਾ ਤੋਂ ਸਾਬਕਾ ਵਿਧਾਇਕ ਕਾਕਾ ਰਾਜਿੰਦਰ ਸਿੰਘ ਵੀ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਪਟਿਆਲਾ ਦਾ ਕੋਈ ਵੀ ਕਾਂਗਰਸੀ ਲੀਡਰ ਦਿਖਾਈ ਨਹੀਂ ਦਿੱਤਾ। ਸ੍ਰੀ ਸਿੱਧੂ ਨੇ ਪਟਿਆਲਾ ’ਚ ਘੁੰਮਦਿਆਂ ਪੰਜਾਬ ਦੀ ਸਿਆਸਤ ਬਾਰੇ ਚਰਚਾ ਕੀਤੀ ਪਰ ਉਹ ਕਾਂਗਰਸ ਦੇ ਹਾਲ ਬਾਰੇ ਟਿੱਪਣੀ ਤੋਂ ਗੁਰੇਜ਼ ਕਰਦੇ ਰਹੇ। ਪਟਿਆਲਾ ਵਿਚ ਉਹ ਵੱਖ ਵੱਖ ਥਾਵਾਂ ’ਤੇ ਘੁੰਮਦੇ ਦਿਖਾਏ ਦਿੱਤੇ, ਜਿਸ ਦੌਰਾਨ ਉਨ੍ਹਾਂ ਨੇ ਭਟੂਰਿਆਂ ਦਾ ਸੁਆਦ ਵੀ ਚੱਖਿਆ। ਇਹ ਕਿਆਫੇ ਲੱਗ ਰਹੇ ਹਨ ਨਵਜੋਤ ਸਿੱਧੂ ਕੀ ਪਟਿਆਲਾ ਤੋਂ ਹੀ ਆਪਣਾ ਸਿਆਸੀ ਸਫ਼ਰ ਮੁੜ ਸ਼ੁਰੂ ਕਰ ਸਕਦੇ ਹਨ।
Advertisement
Advertisement
