ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Diljit Dosanjh ਦਿਲਜੀਤ ਦੁਸਾਂਝ ਵੱਲੋਂ ਗੁਹਾਟੀ ਕੰਸਰਟ ਡਾ. ਮਨਮੋਹਨ ਸਿੰਘ ਨੂੰ ਸਮਰਪਿਤ

ਗਾਇਕ ਤੇ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਪਾ ਕੇ ਸਾਂਝੇ ਕੀਤੇ ਜਜ਼ਬਾਤ
Advertisement
ਨਵੀਂ ਦਿੱਲੀ, 30 ਦਸੰਬਰਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣਾ ਗੁਹਾਟੀ ਕੰਸਰਟ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਦਾ 26 ਦਸੰਬਰ ਨੂੰ ਦੇਹਾਂਤ ਹੋ ਗਿਆ ਸੀ।

Advertisement

ਗਾਇਕ ਤੇ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਇਸ ਕੰਸਰਟ ਦੀ ਇੱਕ ਵੀਡੀਓ ਸਾਂਝੀ ਕੀਤੀ ਜਿਸ ’ਚ ਉਨ੍ਹਾਂ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਿਆ ਜੋ ਲੋਕਾਂ ਨੂੰ ਡਾ. ਮਨਮੋਹਨ ਸਿੰਘ ਤੋਂ ਸਿੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਪੋਸਟ ਹੇਠਾਂ ਕੈਪਸ਼ਨ ਲਿਖੀ- ‘ਅੱਜ ਦਾ ਕੰਸਰਟ ਡਾ. ਮਨਮੋਹਨ ਸਿੰਘ ਜੀ ਨੂੰ ਸਮਰਪਿਤ ਹੈ। ਦਿਲ-ਲੂਮਿਨਾਟੀ ਟੂਰ ਸਾਲ 24’। ਇਸ ਕਲਿੱਪ ’ਚ ਉਨ੍ਹਾਂ ਦੱਸਿਆ ਕਿ ਕਿਵੇਂ ਡਾ. ਮਨਮੋਹਨ ਸਿੰਘ ਕਿਸੇ ਬਾਰੇ ਵੀ ਬੁਰਾ ਨਹੀਂ ਬੋਲਦੇ ਸਨ, ਭਾਵੇਂ ਸਬੰਧਤ ਵਿਅਕਤੀ ਨੇ ਉਨ੍ਹਾਂ ਬਾਰੇ ਮਾੜਾ ਬੋਲਿਆ ਹੋਵੇ। ਉਨ੍ਹਾਂ ਕਿਹਾ, ‘‘ਡਾ.ਮਨਮੋਹਨ ਸਿੰਘ ਨੇ ਬਹੁਤ ਸਾਦੀ ਜ਼ਿੰਦਗੀ ਬਤੀਤ ਕੀਤੀ। ਜੇ ਮੈਂ ਉਨ੍ਹਾਂ ਦੀ ਜ਼ਿੰਦਗੀ ਵੱਲ ਦੇਖਾਂ ਤਾਂ ਇਹ ਬਹੁਤ ਸਾਦੀ ਸੀ। ਜੇ ਕੋਈ ਉਨ੍ਹਾਂ ਬਾਰੇ ਮਾੜਾ ਬੋਲਦਾ ਵੀ ਸੀ ਤਾਂ ਉਹ ਉਸੇ ਢੰਗ ਨਾਲ ਕਦੇ ਵੀ ਪਲਟ ਕੇ ਜੁਆਬ ਨਹੀਂ ਦਿੰਦੇ ਸਨ। ਰਾਜਨੀਤੀ ’ਚ, ਇਸ ਗੱਲ ਤੋਂ ਗੁਰੇਜ਼ ਕਰਨਾ ਸਭ ਤੋਂ ਔਖਾ ਹੈ।’’ ਦਿਲਜੀਤ ਦੁਸਾਂਝ ਨੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਜੋ ਹਰ ਇਨਸਾਨ ਨੂੰ ਉਨ੍ਹਾਂ ਤੋਂ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘‘ਉਹ ਅਕਸਰ ਕਹਿੰਦੇ ਸਨ ‘ਹਜ਼ਾਰੋਂ ਜਵਾਬੋਂ ਸੇ ਮੇਰੀ ਖਾਮੋਸ਼ੀ ਅੱਛੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਢਕ ਲੇਤੀ ਹੈ।’ ਇਹ ਅਜਿਹੀ ਗੱਲ ਹੈ ਜੋ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖਣ ਦੀ ਲੋੜ ਹੈ, ਇੱਥੋਂ ਤੱਕ ਕਿ ਮੈਨੂੰ ਵੀ। ਸਾਨੂੰ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਭਾਵੇਂ ਕਿ ਲੋਕ ਸਾਡੇ ਬਾਰੇ ਮਾੜਾ ਬੋਲਣ ਤੇ ਸਾਨੂੰ ਭਟਕਾਉਣ ਦੀ ਕੋਸ਼ਿਸ਼ ਕਰਨ।’’ -ਪੀਟੀਆਈ

 

 

 

Advertisement
Show comments