ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਰਧਾਲੂਆਂ ਦਾ ਟਰੈਕਟਰ-ਟਰਾਲੀ ਹਾਦਸਾਗ੍ਰਸਤ, ਦੋ ਹਲਾਕ

ਹੋਲੇ ਮਹੱਲੇ ਤੋਂ ਪਰਤ ਰਹੇ ਸਨ ਸ਼ਰਧਾਲੂ; ਦਸ ਤੋਂ ਵੱਧ ਵਿਅਕਤੀ ਜ਼ਖ਼ਮੀ
Advertisement

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 16 ਮਾਰਚ

Advertisement

ਨੇੜਲੇ ਪਿੰਡ ਮਾਣੇਵਾਲ ਦੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਰੋਪੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਹੋਲੇ ਮਹੱਲੇ ਦੇ ਦਰਸ਼ਨਾਂ ਮਗਰੋਂ ਪਿੰਡ ਪਰਤ ਰਹੇ ਸਨ। ਹਾਦਸੇ ਦੌਰਾਨ ਵਾਹਨ ਚਾਲਕ ਨੰਬਰਦਾਰ ਗੋਬਿੰਦ ਸਿੰਘ (55) ਅਤੇ ਧਾਰਾ ਸਿੰਘ (60) ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ 14 ਮਾਰਚ ਨੂੰ ਪਿੰਡ ਮਾਣੇਵਾਲ ਤੋਂ ਨੰਬਰਦਾਰ ਗੋਬਿੰਦ ਸਿੰਘ ਆਪਣੇ ਟਰੈਕਟਰ-ਟਰਾਲੀ ਰਾਹੀਂ ਪਿੰਡ ਦੇ 30 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਹੋਲੇ ਮਹੱਲੇ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਗਿਆ ਸੀ। ਦੇਰ ਰਾਤ ਜਦੋਂ ਸ਼ਰਧਾਲੂ ਪਰਤ ਰਹੇ ਸਨ ਤਾਂ ਰੋਪੜ ਨੇੜੇ ਬਾਰਿਸ਼ ਹੋਣ ਕਾਰਨ ਚਾਲਕ ਸੰਤੁਲਨ ਗੁਆ ਬੈਠਿਆ ਅਤੇ ਟਰੈਕਟਰ ਫੁੱਟਪਾਥ ’ਤੇ ਜਾ ਚੜ੍ਹਿਆ। ਇਸ ਕਾਰਨ ਗੋਬਿੰਦ ਸਿੰਘ ਤੇ ਧਾਰਾ ਸਿੰਘ ਦੀ ਮੌਤ ਹੋ ਗਈ ਜਦਕਿ ਟਰਾਲੀ ਵਿੱਚ ਬੈਠੇ 10 ਤੋਂ ਵੱਧ ਸ਼ਰਧਾਲੂ ਜ਼ਖ਼ਮੀ ਹੋ ਗਏ। ਅੱਜ ਧਾਰਾ ਸਿੰਘ ਦਾ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਦਕਿ ਗੋਬਿੰਦ ਸਿੰਘ ਦਾ ਸਸਕਾਰ ਭਲਕੇ ਕੀਤਾ ਜਾਵੇਗਾ। ਜ਼ਖ਼ਮੀ ਸ਼ਰਧਾਲੂਆਂ ਵਿੱਚੋਂ ਤਿੰਨ ਜ਼ਿਆਦਾ ਗੰਭੀਰ ਹਨ ਜਦੋਂਕਿ ਬਾਕੀਆਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਗੋਬਿੰਦ ਸਿੰਘ ਅਤੇ ਧਾਰਾ ਸਿੰਘ ਚਚੇਰੇ ਭਰਾ ਦੱਸੇ ਜਾ ਰਹੇ ਹਨ। ਇਹ ਦੋਵੇਂ ਪਿਛਲੇ 20 ਸਾਲ ਤੋਂ ਲਗਾਤਾਰ ਪਿੰਡ ’ਚੋਂ ਸੰਗਤ ਲੈ ਕੇ ਹੋਲੇ ਮਹੱਲੇ ’ਤੇ ਦਰਸ਼ਨਾਂ ਲਈ ਜਾਂਦੇ ਸਨ।

Advertisement